— ਰੋਟਰੀ ਕਲੱਬ ਸਟਾਰ ਤੇ ਮੰਦਰ ਟਰਸਟ ਦਾ ਸਾਂਝਾ ਉਪਰਾਲਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ ** ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਅਤੇ ਰੋਟਰੀ ਕਲੱਬ (ਸੁਨਾਮ) ਸਟਾਰ ਵੱਲੋਂ ਸਾਂਝੇ ਤੌਰ ‘ਤੇ ਅਯੁੱਧਿਆ ਭਵਨ ਸ਼੍ਰੀ ਬਾਲਾ ਜੀ ਮੰਦਿਰ ਵਿਖੇ ਖੂਨਦਾਨ ਕੈੰਪ ਆਯੋਜਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਭੁਪੇਸ਼ ਮਹਿਤਾ, ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ (ਵਿੱਕੀ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਬੰਧੀ ਜਾਣਾਕਾਰੀ ਦਿੰਦਿਆ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਕਿਹਾ ਕਿ ਮੈਗਾ ਖੂਨਦਾਨ ਕੈਂਪ ਵਿੱਚ ਲੋਕਾਂ ਦਾ ਬਹੁਤ ਉਤਸਾਹ ਦਿਖ ਰਿਹਾ ਹੈ। ਕੈਂਪ ਕਸ਼ਮੀਰੀ ਹਸਪਤਾਲ ਬਲੱਡ ਸੈਂਟਰ ਦੀ ਟੀਮ ਦੀ ਨਿਗਰਾਨੀ ਹੇਂਠ ਲਗਾਇਆ ਗਿਆ ਹੈ।
ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਭੁਪੇਸ਼ ਮਹਿਤਾ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਪੋਲੀਓ ਸਬੰਧੀ ਕੀਤੇ ਗਏ ਕਾਰਜ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹਨ।
ਰੋਟਰੀ ਕਲੱਬ ਸਟਾਰ ਦੇ ਪ੍ਰਧਾਨ ਦੀਪਕ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਕੈਂਪ ਵਿੱਚ ਘੱਟੋ-ਘੱਟ 100 ਯੂਨਿਟ ਖੂਨ ਇਕੱਠਾ ਕਰਨਾ ਸੀ, ਜੋ ਸਫਲਤਾਪੂਰਵਕ ਪੂਰਾ ਹੋ ਗਿਆ ਹੈ।
ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ 101 ਯੂਨਿਟ ਇਕੱਠੇ ਕੀਤੇ ਗਏ ਹਨ। ਉਨ੍ਹਾਂ ਨੇ ਸ਼੍ਰੀ ਬਾਲਾ ਜੀ ਟਰੱਸਟ ਅਤੇ ਰੋਟਰੀ ਕਲੱਬ ਸਟਾਰ ਦੀ ਟੀਮ ਨੂੰ ਉਨ੍ਹਾਂ ਦੇ ਟੀਮ ਵਰਕ ਲਈ ਵਧਾਈ ਦਿੱਤੀ। ਇਸ ਮੌਕੇ ਰਾਜਨ ਸਿੰਗਲਾ, ਦਵਿੰਦਰਪਾਲ ਸਿੰਘ ਰਿੰਪੀ, ਪੰਕਜ ਅਰੋੜਾ, ਡਾਕਟਰ ਪ੍ਰਭਜੋਤ ਸਿੰਘ ਢਿੱਲੋਂ, ਡਾਕਟਰ ਮਨੋਜ ਸਿੰਗਲਾ, ਕ੍ਰਿਸ਼ਨ ਸੰਦੋਹਾ, ਸ਼ਿਵ ਜਿੰਦਲ, ਨਿਸ਼ਾਨ ਗਰਗ, ਗੌਰਵ ਬਾਂਸਲ, ਨਿਤੀਸ਼ ਗਰਗ, ਐਡਵੋਕੇਟ ਸਚਿਨ ਗਰਗ, ਯਦੁਨੰਦਾਨ ਗਰਗ, ਹਨੀਸ਼ ਸਿੰਗਲਾ, ਨਵੀਨ ਸਿੰਗਲਾ,ਰਜਤ ਜੈਨ, ਗੁਲਸ਼ਨ ਕੁਮਾਰ, ਵਿਨੇ ਜਿੰਦਲ ਆਦਿ ਮੌਜੂਦ ਸਨ।