Headlines

ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

Bol Punjab De, Buero 

ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਿਲਾਂ ਚੌਕ ਦੇ
ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਸੈਸ਼ਨ ਦਸੰਬਰ 2025 ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ
। ਜਿਸ ਵਿੱਚ ਰਮਨਿੰਦਰ ਕੌਰ ਸਪੁੱਤਰੀ ਕੁਲਵੰਤ ਸਿੰਘ 86.4 ਪ੍ਰਤੀਸ਼ਤ ਨੇ ਪਹਿਲਾ ਸਥਾਨ,
ਲਵਪ੍ਰੀਤ ਸਿੰਘ ਸਪੁੱਤਰ ਕੇਸਰ ਸਿੰਘ 86 ਪ੍ਰਤੀਸ਼ਤ ਦੂਜਾ ਸਥਾਨ ਅਤੇ ਗਗਨਦੀਪ ਕੌਰ ਸਪੁੱਤਰੀ
ਲਾਭ ਸਿੰਘ 85 ਪ੍ਰਤੀਸ਼ਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਵਿਦਿਆਰਥੀਆਂ ਦੀ ਵਧੀਆ
ਕਾਰਗੁਜ਼ਾਰੀ ਲਈ ਸੰਸਥਾ ਦੇ ਚੈਅਰਮੈਨ ਸ. ਰਾਓਵਿੰਦਰ ਸਿੰਘ ਅਤੇ ਵਾਈਸ ਚੈਅਰਮੈਨ ਸ. ਕੌਰ
ਸਿੰਘ ਡੁੱਲਟ, ਪ੍ਰਿੰਸੀਪਲ ਡਾ. ਕੁਲਵੰਤ ਕੌਰ, ਐੱਚ.ਓ.ਡੀ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਨੇ
ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਅੱਗੇ
ਵੱਧਣ ਦੀ ਪ੍ਰੇਰਣਾ ਦਿੱਤੀ ।

Leave a Reply

Your email address will not be published. Required fields are marked *