** ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨ ਦਾ ਦਿੱਤਾ ਭਰੋਸਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ ** ਨਗਰ ਕੌਂਸਲ ਸੁਨਾਮ ਦੇ ਵਾਰਡ ਨੰਬਰ 14 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਭੰਗੂ ਦਾ ਤਾਜ ਸਿਟੀ ਕਲੋਨੀ ਵਿਖੇ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਕਲੋਨੀ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਅਧੂਰੇ ਵਿਕਾਸ ਕਾਰਜ਼ਾਂ ਬਾਰੇ ਕੌਂਸਲਰ ਕੁਲਵੀਰ ਸਿੰਘ ਭੰਗੂ ਨੂੰ ਜਾਣੂੰ ਕਰਵਾਇਆ।
ਉਨ੍ਹਾਂ ਆਖਿਆ ਕਿ ਸੜਕਾਂ ਦੀ ਖ਼ਸਤਾ ਹਾਲਤ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਨਵੇਂ ਬਣੇ ਕੌਂਸਲਰ ਕੁਲਵੀਰ ਸਿੰਘ ਭੰਗੂ ਨੇ ਭਰੋਸਾ ਦਿਵਾਇਆ ਕਿ ਕਲੋਨੀ ਵਿਚਲੀਆਂ ਮੰਗਾਂ ਨੂੰ ਤਰਜੀਹ ‘ਤੇ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਕਲੋਨੀ ਦੇ ਵਿਕਾਸ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕਲੋਨੀ ਦੇ ਬਸ਼ਿੰਦਿਆਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ‘ਚ ਹੋ ਰਹੇ ਵਿਕਾਸ ਅਤੇ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ ਹਨ। ਇਸ ਮੌਕੇ ਪ੍ਰਧਾਨ ਪਰਗਟ ਸਿੰਘ ਬੰਟੀ, ਸੰਜੀਵ ਗੋਇਲ, ਵਿਪਨ ਗੋਇਲ, ਉਪਿੰਦਰ ਬਬਲਾ, ਜਤਿੰਦਰ ਮਾਦਾ, ਹੈਪੀ ਸਿੰਗਲਾ, ਮੋਨੂੰ ਅਰੋੜਾ, ਹਰਮੀਤ ਸਿੰਘ ਤੁੰਗ, ਸੰਦੀਪ ਸੋਨੀ, ਮੋਹਿਤ ਖੋਸਲਾ, ਅਸ਼ੋਕ ਸਿੰਗਲਾ ਤੇ ਹੋਰ ਮੈਂਬਰ ਹਾਜ਼ਰ ਸਨ।