** ਫਰੀ ਟੈਸਟ ਅਤੇ ਵਿਸ਼ਾਲ ਮੈਡੀਕਲ ਚੈਕ ਅੱਪ ਕੈਂਪ 14 ਨੂੰ
** ਕੈਬਨਿਟ ਮੰਤਰੀ ਅਮਨ ਅਰੋੜਾ ਹੋਣਗੇ ਮੁੱਖ ਮਹਿਮਾਨ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਪੀਰ ਬਾਬਾ ਚਿਰੰਗੀ ਸ਼ਾਹ ਸੰਮਤੀ ਸੁਨਾਮ ਅਤੇ ਇਲਾਕਾ ਨਿਵਾਸੀਆਂ ਵੱਲੋਂ ਪੀਰ ਬਾਬਾ ਚਿਰੰਗੀ ਸ਼ਾਹ ਜੀ ਦਾ 50ਵਾਂ ਵਿਸ਼ਾਲ ਮੇਲਾ 18 ਜੂਨ ਦਿਨ ਵੀਰਵਾਰ ਨੂੰ ਪੀਰ ਬਾਬਾ ਜੀ ਦੀ ਦਰਗਾਹ ਤੇ ਬੜੀ ਸ਼ਰਧਾ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਾਸਤੇ ਜਿੱਥੇ ਪ੍ਰਬੰਧਕਾਂ ਵਿੱਚ ਬਹੁਤ ਜਿਆਦਾ ਉਤਸਾਹ ਹੈ ਸੁਨਾਮ ਦੇ ਲੋਕਾਂ ਵਿੱਚ ਵੀ ਇਸ ਮੇਲੇ ਨੂੰ ਲੈਕੇ ਉਤਸ਼ਾਹ ਪਾਇਆ ਜਾ ਰਿਹਾ ਕਿਉਂਕਿ ਇਹ ਮੇਲਾ ਹਰ ਸਾਲ ਆਯੋਜਿਤ ਕੀਤਾ ਜਾਂਦਾ ਤੇ ਮੇਲਾ ਬੜਾ ਮਨੋਰੰਜਕ ਅਤੇ ਸ਼ਰਧਾ ਦਾ ਪ੍ਰਤੀਕ ਹੁੰਦਾ। ਇਸ ਮੇਲੇ ਵਿੱਚ ਜਸ਼ਨੇ- ਏ -ਮਹਿਫਲ ਜੋ ਕਿ 16 ਤੇ 17 ਜੂਨ ਨੂੰ ਹੋਵੇਗੀ ਉਸ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਜੀ ਖਾਨ, ਮਾਸਟਰ ਸਲੀਮ ਤੇ ਲਵਜੀਤ ਖਾਨ ਵਿਸ਼ੇਸ਼ ਰੂਪ ਵਿੱਚ ਪਹੁੰਚ ਰਹੇ ਹਨ ਜੋ ਕਿ ਪੀਰ ਬਾਬਾ ਚਿਰੰਗੀ ਸ਼ਾਹ ਜੀ ਦਾ ਗੁਣਗਾਨ ਕਬਾਲੀਆਂ ਰਾਹੀ ਕਰਨਗੇ। ਇਹ ਮਹਿਫਲ ਸਥਾਨਿਕ ਦੁਸਹਿਰਾ ਗਰਾਊਂਡ ਨੇੜੇ ਪੀਰ ਬਾਬਾ ਚਿਰੰਗੀ ਸ਼ਾਹ ਧਰਮਸ਼ਾਲਾ ਵਿਖੇ ਹੋਵੇਗੀ । ਇਸ ਤੋਂ ਪਹਿਲਾਂ ਫਰੀ ਟੈਸਟ ਅਤੇ ਵਿਸ਼ਾਲ ਮੈਡੀਕਲ ਚੈਕ ਅੱਪ ਕੈਂਪ ਪੀਰ ਬਾਬਾ ਚਿਰੰਗੀ ਸ਼ਾਹ ਧਰਮਸ਼ਾਲਾ ਵਿਖੇ 14 ਜੂਨ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ ਤੇ ਨਾਲ ਹੀ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵੱਲੋਂ ਡੈਂਟਲ ਚੈੱਕ ਅਪ ਕੈਂਪ ਲਗਾਇਆ ਜਾਵੇਗਾ । ਕੈਂਪ ਵਿੱਚ ਦੰਦਾਂ ਦੇ ਕਿਸੇ ਵੀ ਪ੍ਰਕਾਰ ਦੇ ਇਲਾਜ ਲਈ 50 ਪ੍ਰਤੀਸ਼ਤ ਡਿਸਕਾਊਂਟ ਦਿੱਤਾ ਜਾਵੇਗਾ। ਉਕਤ ਜਾਣਕਾਰੀ ਦਿੰਦੇ ਹੋਏ ਸਮਿਤੀ ਦੇ ਪ੍ਰਧਾਨ ਸੁਰੇਸ਼ ਜਿੰਦਲ ਨੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਬਹੁਤ ਵੱਡਾ ਮੇਲਾ ਪੀਰ ਬਾਬਾ ਚਿਰੰਗੀ ਸ਼ਾਹ ਦੇ ਦਰਬਾਰ ਤੇ ਲਗਾਇਆ ਜਾ ਰਿਹਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿੱਥੇ ਪੀਰ ਬਾਬਾ ਚਿਰੰਗੀ ਸ਼ਾਹ ਜੀ ਦੀ ਦਰਗਾਹ ਤੇ ਨਤਮਸਤਕ ਹੋਣਗੇ ਉੱਥੇ ਉਹ ਮੇਲੇ ਦਾ ਆਨੰਦ ਵੀ ਮਾਣ ਸਕਣਗੇ ਉਹਨਾਂ ਦੱਸਿਆ ਕਿ ਇਸ ਵਿੱਚ ਇਲਾਕੇ ਦੀਆਂ ਮਹਾਨ ਹਸਤੀਆਂ ਵੀ ਪਹੁੰਚ ਰਹੀਆਂ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਐਸਐਸਪੀ ਜਲੰਧਰ ਰੂਰਲ ਹਰਵਿੰਦਰ ਸਿੰਘ ਵਿਰਕ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਐਸਪੀਡੀ ਦਵਿੰਦਰ ਅੱਤਰੀ ਐਸਡੀਐਮ ਸੁਨਾਮ ਗਗਨਦੀਪ ਸਿੰਘ ਡੀਐਸਪੀ ਸਿਟੀ ਸੁਨਾਮ ਹਰਵਿੰਦਰ ਖਹਿਰਾ ਐਸਐਚਓ ਸਿਟੀ ਸੁਨਾਮ ਪ੍ਰਤੀਕ ਜਿੰਦਲ , ਮੈਡਮ ਦਾਮਨ ਥਿੰਦ ਬਾਜਵਾ, ਰਜਿੰਦਰ ਦੀਪਾ, ਜਸਵਿੰਦਰ ਧੀਮਾਨ, ਵਿਨਰਜੀਤ ਗੋਲਡੀ, ਘਨਸ਼ਾਮ ਕਾਂਸਲ ,ਜਿਲਾ ਰੋਟਰੀ ਗਵਰਨਰ ਅਮਿਤ ਸਿੰਗਲਾ, ਮਾਹੀ ਮਹੰਤ ਪਹੁੰਚ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਡੀਐਮਸੀ ਲੁਧਿਆਣਾ ਦੇ ਡਾਕਟਰ ਨਵੇਦ ਅਸਲਮ ਜੋ ਕਿ ਦਿਲ ਦੇ ਰੋਗਾਂ ਦੇ ਮਾਹਰ ਹਨ ਇਸ ਤੋਂ ਇਲਾਵਾ ਡਾਕਟਰ ਨਵਦੀਪ ਅਰੋੜਾ ਡਾਕਟਰ ਹਿਮਾਂਸ਼ੂ ਡਾਕਟਰ ਲਵਿਤ ਗੋਇਲ, ਡਾਕਟਰ ਸੰਗੀਤਾ ਸ਼ਰਮਾ, ਡਾਕਟਰ ਨਵਜੀਤ ਕੌਰ ਵੀ ਮੈਡੀਕਲ ਕੈਂਪ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ ਉਹਨਾਂ ਇਹ ਵੀ ਦੱਸਿਆ ਕਿ ਉਕਤ ਕੈਂਪ ਮੇਲੇ ਅਤੇ ਮਾਹਿਫਲ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।