Headlines

ਸੁਨਾਮ ਵਿਖੇ ਅੰਡਰ ਬਰਿਜ ਚ, ਭਰਿਆ ਬਰਸਾਤੀ ਪਾਣੀ 

Oplus_16908288

** ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ 

** ਦੋ ਦਿਨਾਂ ਬਾਅਦ ਵੀ ਨਹੀਂ ਕੱਢਿਆ ਗਿਆ ਪਾਣੀ 

** ਬੈਰੀਗੇਟਿੰਗ ਕਰਕੇ ਰਸਤਾ ਕੀਤਾ ਬੰਦ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਸ਼ਹੀਦ ਊਧਮ ਸਿੰਘ ਸਟੇਡੀਅਮ ਦੇ ਨਜ਼ਦੀਕ ਬਣੇ ਰੇਲਵੇ ਅੰਡਰ ਬਰਿਜ ਵਿੱਚ ਭਰੇ ਬਰਸਾਤੀ ਪਾਣੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਣ ਤੋਂ ਦੋ ਦਿਨਾਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਜ਼ਮੀਨਦੋਜ਼ ਬਰਿੱਜ ਵਿੱਚੋਂ ਪਾਣੀ ਨਹੀਂ ਕੱਢਿਆ ਗਿਆ, ਬਲਕਿ ਪੁਲ ਦੇ ਦੋਵੇਂ ਪਾਸੇ ਬੈਰੀਗੇਟਿੰਗ ਕਰਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਮੀਂਹ ਪੈਣ ਤੋਂ ਬਾਅਦ ਇਸ ਅੰਡਰ ਬਰਿਜ ਵਿੱਚ ਅਕਸਰ ਪਾਣੀ ਭਰ ਜਾਂਦਾ ਹੈ। ਅੰਡਰ ਬਰਿਜ ਵਿੱਚ ਭਰੇ ਬਰਸਾਤੀ ਪਾਣੀ ਤੋਂ ਪ੍ਰੇਸ਼ਾਨ ਇੰਦਰਾ ਬਸਤੀ ਦੇ ਬਸ਼ਿੰਦਿਆਂ ਤੋਂ ਇਲਾਵਾ ਨਵੀਂ ਅਨਾਜ ਮੰਡੀ ਵਿੱਚ ਜਾਣ ਵਾਲਿਆਂ ਭੋਲਾ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਸਮੇਤ ਅਨਾਜ ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਅੰਡਰ ਬਰਿਜ ਵਿੱਚ ਭਰੇ ਹੋਏ ਪਾਣੀ ਨੂੰ ਕੱਢਣ ਲਈ ਪ੍ਰਸ਼ਾਸਨ ਦੁਆਰਾ ਬਿਨਾਂ ਦੇਰੀ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਪਾਣੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਦੀ ਉਕਤ ਸਮੱਸਿਆ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਬਿਨਾਂ ਕਿਸੇ ਰੁਕਾਵਟ ਤੋਂ ਇਸ ਰਸਤੇ ਰਾਹੀਂ ਲੰਘ ਸਕਣ। 

Leave a Reply

Your email address will not be published. Required fields are marked *