Headlines

ਪੀਐਮ ਕੇਅਰਜ਼ ਲਾਭਪਾਤਰੀ ਬੱਚਿਆਂ ਦੇ ਖਾਤਿਆਂ ਦੀ ਸੰਭਾਲ ਸਬੰਧੀ ਹੋਈ ਵਿਸ਼ੇਸ਼ ਮੀਟਿੰਗ

ਸੰਗਰੂਰ, 7 ਅਪ੍ਰੈਲ Bol Punjab De, Buero 

ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਐਮ ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਲਾਭਪਾਤਰੀ ਬੱਚਿਆਂ ਦੇ ਖਾਤਿਆਂ ਦੀ ਸਹੀ ਸੰਭਾਲ, ਕੇਵਾਈਸੀ ਅਪਡੇਟ ਅਤੇ ਮਾਸਿਕ ਸਟਾਈਪੈਂਡ/ਫੰਡ ਜਾਰੀ ਰਹਿਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਲੀਡ ਬੈਂਕ ਮੈਨੇਜਰ ਸੁਰਮੁਖ ਸਿੰਘ ਨੇ ਬੱਚਿਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਵਿਸਥਾਰ ਨਾਲ ਮਾਰਗਦਰਸ਼ਨ ਦਿੱਤਾ।

ਮੀਟਿੰਗ ਦੌਰਾਨ ਸੁਰਮੁਖ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਲਾਭਪਾਤਰੀ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਸ ਦਾ ਖਾਤਾ ਮਾਈਨਰ ਤੋਂ ਮੇਜਰ ਵਿੱਚ ਤਬਦੀਲ ਕਰਨਾ ਲਾਜ਼ਮੀ ਹੈ, ਤਾਂ ਜੋ 18 ਤੋਂ 23 ਸਾਲ ਦੀ ਉਮਰ ਤੱਕ ਮਿਲਣ ਵਾਲਾ ਮਾਸਿਕ ਸਟਾਈਪੈਂਡ ਬਿਨਾ ਰੁਕਾਵਟ ਜਾਰੀ ਰਹੇ। ਸਕੀਮ ਅਨੁਸਾਰ ਹਰ ਲਾਭਪਾਤਰੀ ਲਈ 18 ਸਾਲ ਦੀ ਉਮਰ ਤੱਕ 10 ਲੱਖ ਰੁਪਏ ਦਾ ਕੋਰਪਸ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਵਿਆਜ ਰੂਪ ਵਿੱਚ ਮਾਸਿਕ ਸਹਾਇਤਾ ਮਿਲਦੀ ਹੈ ਅਤੇ 23 ਸਾਲ ਦੀ ਉਮਰ ’ਤੇ ਪੂਰੀ 10 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾਂਦੀ ਹੈ। 

ਉਨ੍ਹਾਂ ਬੱਚਿਆਂ ਨੂੰ ਆਪਣੇ ਖਾਤਿਆਂ ਦੀ ਸੰਭਾਲ ਬਾਰੇ ਦੱਸਿਆ ਕਿ ਆਧਾਰ, ਪੈਨ, ਮੋਬਾਈਲ ਨੰਬਰ, ਦਸਤਖਤ ਅਤੇ ਪਾਸਬੁੱਕ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਹਾਲਤ ਵਿੱਚ ਏਟੀਐਮ ਪਿੰਨ, ਓਟੀਪੀ,  ਜਾਂ ਖਾਤੇ ਦੀ ਜਾਣਕਾਰੀ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਾਸਿਕ ਸਟਾਈਪੈਂਡ ਦੀ ਰਕਮ ਨੂੰ ਪੜ੍ਹਾਈ, ਹੁਨਰ ਵਿਕਾਸ ਅਤੇ ਭਵਿੱਖ ਦੀਆਂ ਜ਼ਰੂਰੀ ਲੋੜਾਂ ਲਈ ਯੋਜਨਾਬੱਧ ਢੰਗ ਨਾਲ ਵਰਤਿਆ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਐਮ ਕੇਅਰਜ਼ ਫਾਰ ਚਿਲਡਰਨ ਅਧੀਨ ਹਰ ਲਾਭਪਾਤਰੀ ਨੂੰ ਸਮੇਂ ਸਿਰ ਵਿੱਤੀ ਲਾਭ ਮਿਲਣਾ ਯਕੀਨੀ ਬਣਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਬੱਚਿਆਂ ਦੇ ਖਾਤੇ ਅਜੇ ਮਾਈਨਰ ਤੋਂ ਮੇਜਰ ਵਿੱਚ ਤਬਦੀਲ ਨਹੀਂ ਹੋਏ, ਉਨ੍ਹਾਂ ਦੀ ਸੂਚੀ ਤੁਰੰਤ ਤਿਆਰ ਕਰਕੇ ਬੈਂਕਾਂ ਨਾਲ ਤਾਲਮੇਲ ਰਾਹੀਂ ਕਾਰਵਾਈ ਪੂਰੀ ਕੀਤੀ ਜਾਵੇ।

ਅੰਤ ਵਿੱਚ ਬੱਚਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਖਾਤਿਆਂ ਦੀ ਨਿਯਮਿਤ ਪਾਸਬੁੱਕ ਐਂਟਰੀ, ਕੇਵਾਈਸੀ ਅਪਡੇਟ ਅਤੇ ਮੋਬਾਈਲ ਲਿੰਕਿੰਗ ਜ਼ਰੂਰ ਕਰਵਾਉਣ, ਤਾਂ ਜੋ ਸਕੀਮ ਦੇ ਸਾਰੇ ਲਾਭ ਸਮੇਂ ਸਿਰ ਪ੍ਰਾਪਤ ਹੋ ਸਕਣ।

Leave a Reply

Your email address will not be published. Required fields are marked *