Headlines

ਮੁਨਸ਼ੀ ਫਾਰੂਕ ਨੇ ਮਹਿਲਾਵਾਂ ਨੂ 1000 ਰੁਪਏ ਮਹੀਨਾ ਦੇਣ ਦੀ ਸਹੂਲਤ ਦੇ ਰਜਿਸਟ੍ਰੇਸ਼ਨ ਦਾ ਕਾਰਜ ਕਰਵਾਇਆ ਸ਼ੁਰੂ 

ਮਾਲੇਰਕੋਟਲਾ 2 ਜੂਨ ਅਸ਼ਰਫ ਅਨਸਾਰੀ, Bol Punjab De, Buero 

ਨਗਰ ਕੌਂਸਲ ਦੀਆਂ ਚੌਣਾਂ ਪਰੀਕਿਰਿਆ ਖਤਮ ਹੋਣ ਉਪਰੰਤ ਕਰਕੇ ਆਮ ਆਦਮੀ ਪਾਰਟੀ ਵਲੋਂ 18 ਸਾਲ ਦੀ ਉਪਰ ਵਾਲਿਆਂ ਬੀਬੀਆਂ ਭੈਣਾਂ ਨੂੰ 1000 ਰੁਪਏ ਦੇਣ ਲਈ ਅੱਜ ਤੋਂ  ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਬੂਥ ਲੈਵਲ 135 ਨੰਬਰ ਬੂਥ ਤੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਲੇਰਕੋਟਲਾ ਦੇ ਵਾਰਡ 22 ਦੇ ਕੌਂਸਲਰ ਮੁਨਸ਼ੀ ਫਾਰੂਕ ਨੇ ਆਂਗਣਵਾੜੀ ਵਰਕਰ ਸਿਮਰਨ ਦੇ ਸੈਂਟਰ ਵਿਚ ਸਖੀਆਂ ਨੂੰ ਫ਼ਾਰਮ ਭਰਣ ਲਈ ਟ੍ਰੇਨਿੰਗ ਦੇ ਕੇ ਆਪਣੇ ਆਪਣੇ ਇਲਾਕੇ ਚੋਂ ਹਰ ਸਖੀਆਂ ਨੂੰ ਫ਼ਾਰਮ ਲਈ ਕਿਹਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਮੁਨਸ਼ੀ ਫਾਰੂਕ ਨੇ ਦੱਸਿਆ ਕਿ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਦੂਰ ਅੰਦੇਸ਼ੀ ਸੋਚ ਨਾਲ ਨਗਰ ਕੌਂਸਲ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਨਿਪੜੇ ਚੜੀਆਂ ਹਨ। ਕੌਂਸਲਰ ਮੁਨਸ਼ੀ ਫ਼ਾਰੂਕ ਨੇ ਦੱਸਿਆ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਬਿਜਲੀ ਮੁਫ਼ਤ ਹਰ ਵਰਗ ਨੂੰ 300 ਯੂਨਿਟ ਪ੍ਰਤੀ ਮਹੀਨਾ ਦਿੱਤੀ ਹੈ। ਇਸੇ ਤਰ੍ਹਾਂ ਬੀਬੀਆਂ ਭੈਣਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਵੀ ਹਰ ਵਰਗ ਨੂੰ ਦਿੱਤੀ ਹੈ। ਪਹਿਲੀਆਂ ਸਰਕਾਰਾਂ  ਖਾਸ ਵਰਗ ਦੇ ਲੋਕਾਂ ਨੂੰ ਇਹ ਸਹੂਲਤਾਂ ਦਿੰਦੀਆਂ ਸੀ। ਜਿਸ ਨਾਲ ਅਕਸਰ ਜਰਨਲ ਵਰਗ ਦੇ ਲੋਕ ਸਰਕਾਰਾਂ ਤੋਂ ਨਾਰਾਜ਼ ਰਹਿੰਦੇ ਸੀ। ਪਰ ਹੁਣ ਲੋਕੀਂ ਆਪ ਦੀ ਸਰਕਾਰ ਤੋਂ ਖੁਸ਼ ਹਨ। ਇਹੋ ਕਾਰਨ ਹੈ ਵਿਰੋਧੀਆਂ ਵੱਲੋਂ ਉਠਾਏ ਮੁੱਦਿਆਂ ਵੱਲ ਲੋਕਾਂ ਨੇ ਧਿਆਨ ਨਾ ਦੇ ਕੇ ਬਿਜਲੀ,ਬੱਸ ਸਫ਼ਰ ਤੇ ਹੁਣ 18 ਸਾਲ ਤੋਂ ਵੱਧ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੀ ਰਜਿਸਟ੍ਰੇਸ਼ਨ ਤੋਂ ਖੁਸ਼ ਹੋ ਕੇ ਨਗਰ ਕੌਂਸਲ ਚੌਣਾਂ ਵਿਚ ਆਪ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਨਾਲ ਜਿਤਾਇਆ ਹੈ।

Leave a Reply

Your email address will not be published. Required fields are marked *