ਸੰਗਰੂਰ, 02 ਜੂਨ Bol Punjab De, Buero
ਡਾ. ਰਵਜੋਤ ਗਰੇਵਾਲ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2026 ਤੋਂ 31.05.2026 ਤੱਕ ਡਰੱਗ ਦੇ 81 ਮੁਕੱਦਮੇਂ ਦਰਜ ਕਰਕੇ 126 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 665 ਗ੍ਰਾਮ ਹੈਰੋਇਨ, 103 ਕਿੱਲੋ ਭੁੱਕੀ ਚੂਰਾ ਪੋਸਤ, 25 ਨਸ਼ੀਲੇ ਟੀਕੇ ਅਤੇ 1973 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ।
ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 34 ਮੁਕੱਦਮੇਂ ਦਰਜ ਕਰਕੇ 37 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 495.750 ਲੀਟਰ ਸ਼ਰਾਬ ਠੇਕਾ ਦੇਸੀ, 99.750 ਲੀਟਰ ਸ਼ਰਾਬ ਨਜਾਇਜ, 24.750 ਲੀਟਰ ਸ਼ਰਾਬ ਅੰਗਰੇਜ਼ੀ ਅਤੇ 1120 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ।
ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 02 ਮੁਕੱਦਮੇਂ ਦਰਜ ਕਰਕੇ 02 ਕਥਿਤ ਦੋਸ਼ੀ ਕਾਬੂ ਕੀਤੇ, ਜਿਨ੍ਹਾਂ ਪਾਸੋਂ 03 ਪਿਸਟਲ ਅਤੇ 04 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ।
ਜੂਆ ਐਕਟ ਤਹਿਤ 02 ਮੁਕੱਦਮੇਂ ਦਰਜ ਕਰਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 3830/-ਰੁਪਏ ਬ੍ਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 06 ਪੀ.ਓਜ਼ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ।
ਥਾਣਾ ਸਿਟੀ ਧੂਰੀ, ਭਵਾਨੀਗੜ੍ਹ ਅਤੇ ਲਹਿਰਾ ਦੇ ਏਰੀਆ ਵਿੱਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ 15 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਰੀਬ 16 ਤੋਲੇ ਸੋਨਾ, 14 ਕਿੱਲੋ 500 ਗ੍ਰਾਮ ਤਾਂਬਾ, 02 ਮੋਟਰਸਾਈਕਲ, 01 ਟਰੈਕਟਰ ਸਮੇਤ ਟਰਾਲੀ ਅਤੇ 6000/- ਰੁਪਏ ਬ੍ਰਾਮਦ ਕਰਵਾਏ ਗਏ।
ਥਾਣਾ ਸਦਰ ਸੰਗਰੂਰ, ਸਿਟੀ-1 ਸੰਗਰੂਰ ਅਤੇ ਥਾਣਾ ਦਿੜ੍ਹਬਾ ਦੇ ਖੇਤਰ ਵਿੱਚ ਲੁੱਟ-ਖੋਹਾਂ/ਸਨੈਚਿੰਗਾਂ/ਚੋਰੀਆਂ ਦੀ ਵਾਰਦਾਤਾਂ ਕਰਨ ਵਾਲੇ 11 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ, ਉਨ੍ਹਾਂ ਪਾਸੋਂ 02 ਦੇਸੀ ਪਿਸਤੌਲ, 02 ਕਾਰ, 02 ਮੋਟਰਸਾਈਕਲ, 01 ਸਕੂਟਰੀ, 03 ਮੋਬਾਇਲ ਅਤੇ 7450/- ਰੁਪਏ ਬ੍ਰਾਮਦ ਕਰਵਾਏ ਗਏ।
ਥਾਣਾ ਸਿਟੀ ਸੰਗਰੂਰ ਦੇ ਏਰੀਆ ਵਿੱਚ ਇੱਕ ਲੜਕੇ ਦਾ ਕਤਲ ਕਰਨ ਵਾਲੇ 06 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਮੂਨਕ ਅਤੇ ਲੋਂਗੋਵਾਲ ਵੱਲੋਂ 02 ਨਸ਼ਾ ਤਸਕਰਾਂ ਦੀ 3,55,000/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਅਰਸੇ ਦੌਰਾਨ ਵੱਖ-ਵੱਖ ਗਜ਼ਟਿਡ ਅਫਸਰਾਂ/ਮੁੱਖ ਅਫਸਰਾਂ ਵੱਲੋਂ 155 ਪਿੰਡਾਂ/ਸਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।