** ਗੁਰਲੀਨ ਕੌਰ ਬਣੀ ਹੈਡ ਗਰਲ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿਖੇ ਵਿਦਿਆਰਥੀ ਸੰਘ ਦਾ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਸ਼ਾਮ ਸੁੰਦਰ ਪ੍ਰਿੰਸੀਪਲ ਐਸ ਯੂ ਐਸ ਕਾਲਜ ਸੁਨਾਮ ਅਤੇ ਸਰਕਾਰੀ ਰਿਪੂਦਮਨ ਕਾਲਜ ਨਾਭਾ,ਸਟਾਰ ਮਹਿਮਾਨ ਮੈਡਮ ਪ੍ਰੋ ਅਚਲਾ ਸਿੰਗਲਾ ਐਸ ਯੂ ਐਸ ਕਾਲਜ ਸੁਨਾਮ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਕੂਲ ਕਮੇਟੀ ਦੇ ਚੇਅਰਮੈਨ ਅਨਿਰੁੱਧ ਵਸ਼ਿਸ਼ਟ ਸ਼ਾਮਲ ਹੋਏ। ਸਮਾਰੋਹ ਦੌਰਾਨ ਹੈਡ ਬੁਆਏ ਨੌਵੀਂ ਜਮਾਤ ਦੇ ਵਿਦਿਆਰਥੀ ਰਿਸ਼ਵ ਬਾਂਸਲ ਅਤੇ ਹੈਡ ਗਰਲ ਦੇ ਤੌਰ ਤੇ ਗੁਰਲੀਨ ਕੌਰ ਨੂੰ ਚੁਣਿਆ ਗਿਆ ਇਸੇ ਤਰ੍ਹਾਂ ਵਾਈਸ ਹੈਡ ਬੁਆਏ ਲਈ ਪੰਜਵੀਂ ਜਮਾਤ ਦੇ ਵਿਦਿਆਰਥੀ ਜੈ ਸ਼ਰਮਾ ਅਤੇ ਵਾਈਸ ਹੈਡ ਗਰਲ ਦੀਪਾਂਸੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਨੌਵੀਂ ਜਮਾਤ ਦੇ ਵਿਦਿਆਰਥੀ ਸਹਿਜਪਾਲ ਨੂੰ ਖੇਡ ਕੈਪਟਨ, ਗੁਰਕੀਰਤ ਕੌਰ ਨੂੰ ਡਸਿਪਲਨ ਇੰਚਾਰਜ ,ਪ੍ਰਭਲੀਨ ਕੌਰ ਨੂੰ ਕੈਪਟਨ ਆਫ ਅਬਦੁਲ ਕਲਾਮ ਹਾਊਸ, ਨਮਨ ਸ਼ਰਮਾ ਨੂੰ ਕੈਪਟਨ ਆਫ ਦਿਆਨੰਦ ਹਾਊਸ, ਅਨੰਨਿਆ ਨੂੰ ਕੈਪਟਨ ਆਫ ਟੈਗੋਰ ਹਾਊਸ ,ਏਕ ਨੂਰ ਕੌਰ ਨੂੰ ਕੈਪਟਨ ਆਫ ਊਧਮ ਸਿੰਘ ਹਾਊਸ ਚੁਣਿਆ ਗਿਆ ।ਸਾਰੇ ਚੁਣੇ ਗਏ ਵਿਦਿਆਰਥੀ ਹੈਡਾਂ ਨੂੰ ਕਰਤੱਬਾਂ ਅਤੇ ਕੰਮਾਂ ਨੂੰ ਪੂਰੀ ਇਮਾਨਦਾਰੀ ਨਾਲ ਕਰਨ ਦੀ ਸ਼ਪਥ ਦਵਾਈ ਗਈ। ਇਸ ਮੌਕੇ ਸਕੂਲ ਦੀ ਮੈਨੇਜਰ ਮੈਡਮ ਡੋਲੀ ਰਾਏ, ਸੀਨੀਅਰ ਮੈਂਬਰ ਡਾਕਟਰ ਪਰਸ਼ੋਤਮ ਵਸ਼ਿਸ਼ਟ, ਪੀਐਸ ਧਾਲੀਵਾਲ ,ਸਤਿੰਦਰ ਸਿੰਘ ਧਾਲੀਵਾਲ, ਅਤੇ ਡਾਕਟਰ ਅੰਬਰੀਸ਼ ਰਾਏ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੀਪੀ ਗੁਪਤਾ ਵਾਈਸ ਪ੍ਰਿੰਸੀਪਲ ਅੰਤੂ ਗਰਗ ਤੋ ਇਲਾਵਾ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।