ਪਿੰਡ ਬਾਲੀਆਂ ਦੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ‘ਚ 1.9 ਕਰੋੜ ਰੁਪਏ ਦੇ ਹੋਏ ਵਿਕਾਸ ਕਾਰਜ: ਦਰਸ਼ਨ ਸਿੰਘ ਪਾਠਕ*
ਧੂਰੀ, 20 ਅਪ੍ਰੈਲ Bol Punjab De, Buero
ਐਜੂਕੇਸ਼ਨ ਵਿੰਗ ਦੇ ਹਲਕਾ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਦੀ ਦੇਖ ਰੇਖ ਹੇਠ ਪਿੰਡ ਬਾਲੀਆਂ ਦੇ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿਖੇ ਕਰੀਬ 1 ਕਰੋੜ 9 ਲੱਖ ਰੁਪਏ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ।
ਇਸ ਮੌਕੇ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ ਜਿਨ੍ਹਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਪੜ੍ਹਾਈ ਵਿਚ ਦੇਸ਼ ਭਰ ਵਿਚ ਮੋਹਰੀ ਰਹੇ ਹਨ।
ਹਲਕਾ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਕਲਾਸ ਰੂਮਾਂ ਦੇ ਨਿਰਮਾਣ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਵਾਤਾਵਰਣ ਮਿਲੇਗਾ ਅਤੇ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਸਿੰਘ ਬਾਲੀਆਂ, ਯੂਥ ਆਗੂ ਪਰਮਜੀਤ ਸਿੰਘ ਭਿੰਦੀ , ਪ੍ਰਿੰਸੀਪਲ ਰਾਜੀਵ ਕੁਮਾਰ, ਲੈਕਚਰਾਰ ਜਗਤਾਰ ਸਿੰਘ, ਬੀਐਨਓ ਵਿਪਨ ਕੁਮਾਰ, ਹੈੱਡਮਾਸਟਰ ਪਰਮਜੀਤ ਸਿੰਘ ਕੈਂਥ, ਸਕੂਲ ਇੰਚਾਰਜ ਗੁਰਮੀਤ ਕੌਰ, ਪੁਸ਼ਪਿੰਦਰ ਸ਼ਰਮਾ ਸੋਮਾ , ਗਿੰਨੀ ਸਲੇਮਪੁਰ, ਸਰਪੰਚ ਕੁਲਦੀਪ ਸਿੰਘ ਬਾਲੀਆਂ ਸਮੇਤ ਸਮੁੱਚੀ ਪੰਚਾਇਤ, ਐੱਸਐੱਮਸੀ ਕਮੇਟੀ ਸਮੇਤ ਹੋਰ ਪਤਵੰਤੇ ਮੌਜੂਦ ਸਨ।