Headlines

ਸੁਨਾਮ ਵਿਖੇ ਗੱਦਿਆਂ ਦੇ ਗੋਦਾਮ ਚ ਲੱਗੀ ਅੱਗ 

— ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਸਥਾਨਕ ਬੱਸ ਸਟੈਂਡ ਦੇ ਸਾਹਮਣੇ ਇੱਕ ਗੋਦਾਮ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਗਿਆ।

ਐਪਲ ਫੋਮ ਨਾਮਕ ਗੋਦਾਮ ਵਿੱਚ ਦੇਰ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ। ਗੋਦਾਮ ਦੇ ਮਾਲਕ ਪੰਕਜ ਜਿੰਦਲ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਬਿਜਲੀ ਜਾਣ ਤੋਂ ਬਾਅਦ ਜਦੋਂ ਸਪਲਾਈ ਮੁੜ ਆਈ ਤਾਂ ਓਵਰਲੋਡ ਕਾਰਨ ਸਪਾਰਕਿੰਗ ਹੋਈ, ਜਿਸ ਨਾਲ ਗੋਦਾਮ ‘ਚ ਪਿਆ ਪਲਾਸਟਿਕ ਫਰਨੀਚਰ ਅਤੇ ਹੋਰ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਬਿਲਡਿੰਗ, ਵਾਇਰਿੰਗ, ਕੈਮਰੇ ਅਤੇ ਲੈਂਟਰ ਆਦਿ ਸੜਨ ਨਾਲ ਕਾਫੀ ਨੁਕਸਾਨ ਹੋਇਆ, ਜਦਕਿ ਗੋਦਾਮ ਵਿੱਚ ਪਿਆ ਸਮਾਨ ਵੀ ਭਾਰੀ ਮਾਤਰਾ ਨੁਕਸਾਨਿਆ ਗਿਆ ਹੈ। ਨੁਕਸਾਨੇ ਗਏ ਸਮਾਨ ਦੀ ਕੀਮਤ ਕਰੀਬ ਦਸ ਲੱਖ ਦੱਸੀ ਜਾ ਰਹੀ ਹੈ। ਪੰਕਜ ਜਿੰਦਲ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਲੇਬਰ ਦਾ ਫੋਨ ਆਉਣ ‘ਤੇ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਮੁਹੱਲੇ ਦੇ ਲੋਕਾਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਉਣ ਵਿੱਚ ਸਹਿਯੋਗ ਦਿੱਤਾ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਅੱਗ ਨੂੰ ਅੱਗੇ ਵਧਾਉਣ ਤੋਂ ਸਮਾਂ ਰਹਿੰਦਿਆ ਰੋਕ ਲਿਆ ਗਿਆ ਸੀ। ਜਿਸ ਨਾਲ ਵੱਡਾ ਹਾਦਸਾ ਟਲ ਗਿਆ।

Leave a Reply

Your email address will not be published. Required fields are marked *