ਸ਼ੇਰਪੁਰ 20 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero
ਆਲੀ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵੱਲੋਂ ਦਿੱਤੇ 20 ਮਈ ਦੇ ਦੇਸ਼ ਵਿਆਪੀ ਹੜਤਾਲ ਤੇ ਦਿੱਤੇ ਸੱਦੇ ਦੇ ਮੱਦੇਨਜ਼ਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਸ਼ੇਰਪੁਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ ! ਇਸ ਮੌਕੇ ਕੋਈ ਵੀ ਦਵਾਈਆਂ ਦੀ ਦੁਕਾਨ ਖੁੱਲੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ! ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਗੁਰਿੰਦਰ ਗੋਇਲ ਅਤੇ ਉਪ ਪ੍ਰਧਾਨ ਵਿਸ਼ਵ ਗਰਗ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਇਹ ਦੁਕਾਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਮੱਦੇ ਨਜ਼ਰ 19 ਮਈ ਦੀ ਰਾਤ 12 ਵਜੇ ਤੋਂ ਲੈ ਕੇ 20 ਮਈ ਦੀ ਰਾਤ 12 ਵਜੇ ਤੱਕ ਬੰਦ ਰੱਖੀਆਂ ਗਈਆਂ ਹਨ ਇਸ ਦਾ ਮੈਡੀਕਲ ਸੇਵਾਵਾਂ ਤੇ ਮਾੜਾ ਪ੍ਰਭਾਵ ਪੈਣਾ ਸੁਭਾਵਿਕ ਹੈ ਪਰ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰਨ ਦੇ ਚਲਦਿਆਂ ਹੜਤਾਲ ਤੋਂ ਬਗੈਰ ਕੋਈ ਚਾਰਾ ਬਾਕੀ ਨਹੀਂ ਬਚਿਆ ਸੀ। ਆਗੂਆਂ ਨੇ ਦੱਸਿਆ ਕਿ ਹੋਰ ਮੰਗਾਂ ਦੇ ਨਾਲ ਨਾਲ ਸਭ ਤੋਂ ਮੁੱਖ ਮੰਗ ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਬੰਦ ਕਰਵਾਉਣਾ ਹੈ। ਜਿਸ ਦਾ ਕੈਮਿਸਟਾਂ ਦੇ ਕਾਰੋਬਾਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਡਰੱਗ ਲਾਇਸੰਸ ਪੋਰਟਲ ਦੀਆਂ ਗਲਤੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ !
ਇਸ ਤੋਂ ਇਲਾਵਾ ਇਹ ਵੀ ਮੰਗ ਹੈ ਕਿ ਕੈਮਿਸਟਾਂ ਨੂੰ ਬੇਲੋੜੇ ਰਜਿਸਟਰ ਰੱਖਣ ਤੋਂ ਮੁਕਤ ਕੀਤਾ ਜਾਵੇ ,ਲਾਇਸੰਸ ਨਵਿਆਉਣ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ ਇਸ ਮੌਕੇ ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਗੁਰਿੰਦਰ ਗੋਇਲ ,ਸਕੱਤਰ ਜਸਪਾਲ ਧਾਮੀ, ਵਿਸ਼ਵ ਗਰਗ, ਨਰਿੰਦਰ ਅਤਰੀ, ਅਮਰਜੀਤ ਸਿੰਘ ਪਾਲ, ਅਸ਼ੋਕ ਕੁਮਾਰ, ਸੁਰਿੰਦਰ ਗਰਗ, ਹਰਿੰਦਰ ਗੋਇਲ ,ਅਸਵਨੀ ਕੁਮਾਰ, ਸੁਰੇਸ਼ ਕੁਮਾਰ, ਕਮਲ ਸ਼ਰਮਾ ,ਸਤਪਾਲ ਸ਼ਰਮਾ, ਦਲਜੀਤ ਸਿੰਘ , ਸੁਰਿੰਦਰ ਗੋਇਲ ਆਦਿ ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਆਗੂ ਮੌਜੂਦ ਸਨ