Headlines

ਕਸਬਾ ਸ਼ੇਰਪੁਰ ਚ ਲੱਗੇ ਸੀਸੀਟੀਵੀ ਕੈਮਰੇ ਬਣੇ ਸੋਅ-ਪੀਸ਼

ਲੁੱਟ -ਖੋਹ ਦੀਆਂ ਹੋ ਰਹੀਆਂ ਵਾਰਦਾਤਾਂ , ਪ੍ਰਸ਼ਾਸਨ ਨੇ ਕੈਮਰੇ ਠੀਕ ਕਰਵਾਉਣ ਦੀ ਨਹੀਂ ਕੀਤੀ ਖੇਚਲ

ਸ਼ੇਰਪੁਰ 19 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero 

ਕਸ਼ਬਾ ਸ਼ੇਰਪਰ ਦੇ ਮੇਨ ਚੌਂਕਾਂ ਤੋਂ ਇਲਾਵਾ ਸਵੇਦਨਸ਼ੀਲ ਜਗਾ ਉੱਪਰ ਐਮਪੀ ਫੰਡ ਵਿੱਚੋਂ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਜੋ ਕਿ ਹੁਣ ਲੰਮੇ ਸਮੇਂ ਤੋਂ ਖਰਾਬ ਪਏ ਹਨ । ਲੋਕਾਂ ਦੇ ਵਾਰ -ਵਾਰ ਕਹਿਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਤਰਫੋਂ ਇਹ ਕੈਮਰੇ ਠੀਕ ਕਰਵਾਉਣ ਦੀ ਖੇਚਲ ਨਹੀਂ ਕੀਤੀ ਗਈ। ਜਿਸ ਕਰਕੇ ਕਸਬੇ ਵਿੱਚ ਹੋ ਰਹੀਆਂ ਲੁੱਟ- ਖੋਹ ਦੀਆਂ ਵਾਰਦਾਤਾਂ, ਤੇ ਹੋਰ ਘਟਨਾਵਾਂ ਦਾ ਹੱਲ ਕੱਢਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਕੱਲ ਕਸਬੇ ਵਿੱਚ ਹੋਈ ਲੁੱਟ- ਖੋਹ ਦੀ ਵਾਰਦਾਤ ਤੋਂ ਬਾਅਦ ਕਸਬਾ ਸ਼ੇਰਪੁਰ ਦੇ ਬੁੱਧੀਜੀਵੀ ਤੇ ਚਿੰਤਿਤ ਲੋਕਾਂ ਵੱਲੋਂ ਕਸਬੇ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਲੱਗੇ ਸੀਸੀਟੀਵੀ ਕੈਮਰੇ ਠੀਕ ਕਰਵਾਉਣ ਲਈ ਆਵਾਜ਼ ਉਠਾਈ ਗਈ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਕੈਮਰੇ ਠੀਕ ਕਰਵਾ ਕੇ ਇਸ ਦਾ ਕੰਟਰੋਲ ਨਸ਼ਾ ਰੋਕੋ ਕਮੇਟੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਕਸਬੇ ਅੰਦਰ ਹੋ ਰਹੀਆਂ ਘਟਨਾਵਾਂ ਨੂੰ ਟਰੇਸ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਜਿਕਰਯੋਗ ਹੈ ਕਿ ਨਸ਼ਾ ਰੋਕੋ ਕਮੇਟੀ ਦੇ ਮੈਂਬਰ ਕਸਬੇ ਅੰਦਰ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਦੇ ਹਨ ਅਤੇ ਮੁਲਜ਼ਮ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰਦੇ ਹਨ। ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇੰਨਾ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਕੀ ਕਸਬੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਠੀਕ ਕਰਵਾਉਂਦਾ ਹੈ ਜਾਂ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।

ਕੀ ਕਹਿਣਾ ਵਿਧਾਇਕ ਦਾ 

ਇਸ ਸਬੰਧੀ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਕਸਬੇ ਅੰਦਰ ਕੈਮਰੇ ਬੰਦ ਪਏ ਹਨ, ਮੈਂ ਹੁਣੇ ਹੀ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦਾ ਹਾਂ ਅਤੇ ਜਲਦੀ ਇਹਨਾਂ ਕੈਮਰਿਆਂ ਨੂੰ ਠੀਕ ਕਰਵਾਉਂਦੇ ਹਾਂ ਅਤੇ ਹੋਰ ਨਵੇਂ ਕੈਮਰੇ ਤੇ ਲਾਈਟਾਂ ਵੀ ਲਗਵਾਵਾਂਗੇ।

Leave a Reply

Your email address will not be published. Required fields are marked *