Headlines

ਆਵਾਮੀ ਮੋਰਚਾ ਪੰਜਾਬ ਨੇ ਕੀਤਾ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ, ਸਾਰੇ ਉਮੀਦਵਾਰਾਂ ਦੀ ਜਿੱਤ ਦਾ ਜਤਾਇਆ ਭਰੋਸਾ

ਅਸ਼ਰਫ ਅਨਸਾਰੀ, ਮਾਲੇਰਕੋਟਲਾ 20 ਮਈ Bol Punjab De, Buero 

ਸਥਾਨਕ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਸਰਗਰਮੀ ਬਹੁਤ ਤੇਜ਼ ਹੋ ਗਈ, ਜਦੋਂ ‘ਆਵਾਮੀ ਮੋਰਚਾ ਪੰਜਾਬ’ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਚੋਣ ਮੈਦਾਨ ਵਿੱਚ ਉਤਾਰੇ ਗਏ ਸਾਰੇ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰਦਿਆਂ ਮੋਰਚੇ ਦੀ ਤਿੰਨ ਮੈਂਬਰੀ ਗਵਰਨਿੰਗ ਕਮੇਟੀ ਸ਼ਫੀਕ ਚੌਹਾਨ, ਸ਼ਮਸ਼ਾਦ ਅੰਸਾਰੀ ਅਤੇ ਸੱਤਾਰ ਕਾਮਰੇਡ ਨੇ ਦਾਅਵਾ ਕੀਤਾ ਹੈ ਕਿ ਜਨਤਾ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਅੱਕ ਚੁੱਕੀ ਹੈ, ਜਿਸ ਕਾਰਨ ਮੋਰਚੇ ਦੇ ਸਾਰੇ ਉਮੀਦਵਾਰ ਵੱਡੀ ਬਹੁਮਤ ਨਾਲ ਜਿੱਤ ਦਰਜ ਕਰਨਗੇ।

ਰਵਾਇਤੀ ਪਾਰਟੀਆਂ ਦੇ ਖ਼ਿਲਾਫ਼ ਤੀਜਾ ਬਦਲ : 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਮੁੱਖ ਆਗੂਆਂ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਅੰਦਰ ਸਾਫ਼-ਸੁਥਰੀ ਰਾਜਨੀਤੀ ਦੀ ਸ਼ੁਰੂਆਤ ਕਰਨ, ਸਾਫ਼ ਅਕਸ ਵਾਲੇ, ਪੜ੍ਹੇ-ਲਿਖੇ, ਸੂਝਵਾਨ ਅਤੇ ਇਸ ਸਰਜ਼ਮੀਨ ਨਾਲ ਸੱਚੀ ਮੁਹੱਬਤ ਰੱਖਣ ਵਾਲੇ ਨੁਮਾਇੰਦਿਆਂ ਨੂੰ ਨਗਰ ਕੌਂਸਲ ਵਿੱਚ ਭੇਜਣ ਦੇ ਮਕਸਦ ਨਾਲ ਇਹ ਮੋਰਚਾ ਦਸੰਬਰ 2025 ਵਿੱਚ ਹੋਂਦ ਵਿੱਚ ਆਇਆ ਸੀ। ਜ਼ਿਕਰਯੋਗ ਹੈ ਕਿ ਇਹ ਮੋਰਚਾ ਆਮ ਆਦਮੀ ਪਾਰਟੀ (AAP), ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ (ਬਾਦਲ) ਦੇ ਖ਼ਿਲਾਫ਼ ਇੱਕਜੁੱਟ ਹੋਏ ਕਰੀਬ ਇੱਕ ਦਰਜਨ ਸਿਆਸੀ ਪਾਰਟੀਆਂ ਦਾ ਇੱਕ ਮਜ਼ਬੂਤ ਸਾਂਝਾ ਸਮੂਹ ਹੈ।

ਵੱਖ-ਵੱਖ ਵਾਰਡਾਂ ਤੋਂ ਐਲਾਨੇ ਗਏ ਉਮੀਦਵਾਰ

ਆਵਾਮੀ ਮੋਰਚੇ ਵੱਲੋਂ ਵੱਖ-ਵੱਖ ਵਾਰਡਾਂ ਦੇ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੇਠ ਲਿਖੇ ਲੋਕ-ਪੱਖੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ:

ਵਾਰਡ ਨੰਬਰ 4: ਲਿਆਕਤ ਅਲੀ ਲਿਆਕੀ

ਵਾਰਡ ਨੰਬਰ 7: ਮੋਨਾ ਇਸਮਾਇਲ

ਵਾਰਡ ਨੰਬਰ 8: ਇਸਮਾਇਲ ਕਾਮਰੇਡ

ਵਾਰਡ ਨੰਬਰ 10: ਗੀਤਾ ਕੌਰ

ਵਾਰਡ ਨੰਬਰ 12: ਓਮ ਪ੍ਰਕਾਸ਼

ਵਾਰਡ ਨੰਬਰ 15: ਪ੍ਰੀਤੀ ਸ਼ਰਮਾ (ਦਰਸ਼ਨ ਪਾਲ ਰਿਖੀ)

ਵਾਰਡ ਨੰਬਰ 16: ਜੀਨੂ ਸ਼ਮਸ਼ੁਦੀਨ ਚੌਧਰੀ

ਵਾਰਡ ਨੰਬਰ 17: ਯਾਸਮੀਨ

ਵਾਰਡ ਨੰਬਰ 22: ਮੁਮਤਾਜ਼ ਟੋਨੀ

ਵਾਰਡ ਨੰਬਰ 23: ਪਰਵੀਨ ਖਾਤੂਨ

ਵਾਰਡ ਨੰਬਰ 28: ਯਾਮੀਨ ਸੱਤਾਰ ਕਾਮਰੇਡ

ਵਿਕਾਸ ਅਤੇ ਇਮਾਨਦਾਰੀ ਦੇ ਮੁੱਦੇ ‘ਤੇ ਲੜੀ ਜਾਵੇਗੀ ਚੋਣ : 

ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਹੁਣ ਤੱਕ ਸੱਤਾ ਵਿੱਚ ਰਹੀਆਂ ਪਾਰਟੀਆਂ ਨੇ ਮਾਲੇਰਕੋਟਲਾ ਦੇ ਬੁਨਿਆਦੀ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸ਼ਹਿਰ ਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਆਵਾਮੀ ਮੋਰਚੇ ਦੇ ਰੂਪ ਵਿੱਚ ਸ਼ਹਿਰ ਦੇ ਲੋਕਾਂ ਨੂੰ ਇੱਕ ਇਮਾਨਦਾਰ ਬਦਲ ਮਿਲ ਗਿਆ ਹੈ। ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਮੋਰਚੇ ਦੇ ਵਰਕਰਾਂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਵੀ ਇਸ ਤੀਜੇ ਬਦਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Leave a Reply

Your email address will not be published. Required fields are marked *