Headlines

ਭਾਜਪਾ ਨੇ ਪੱਛਮੀ ਬੰਗਾਲ ਚ, ਗੱਡੇ ਜਿੱਤ ਦੇ ਝੰਡੇ 

** ਭਾਜਪਾਈਆਂ ਨੇ ਸੁਨਾਮ ਚ, ਮਠਿਆਈ ਵੰਡਕੇ ਮਨਾਇਆ ਜਸ਼ਨ  — ਬੰਗਾਲ ਦੇ ਲੋਕਾਂ ਨੇ ਚੁਣਿਆ ਵਿਕਾਸ ਦਾ ਰਾਹ– ਦਾਮਨ ਬਾਜਵਾ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਰਿਕਾਰਡ ਜਿੱਤ ਤੋਂ ਗਦਗਦ ਹੋਏ ਭਾਜਪਾਈਆਂ ਨੇ ਸੋਮਵਾਰ ਨੂੰ ਸੁਨਾਮ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ ਦੀ…

Read More

ਮਾਨਸੂਨ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਸਚੇਤ: ਹੜ੍ਹਾਂ ਤੋਂ ਬਚਾਅ ਲਈ ਅਗੇਤੀ ਤਿਆਰੀਆਂ ਤੇਜ਼

* ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਤੁਰੰਤ ਹੱਲ ਯਕੀਨੀ ਬਣਾਏ ਜਾਣ-ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਮਾਲੇਰਕੋਟਲਾ, 04 ਮਈ Bol Punjab De, Buero  ਮਾਲੇਰਕੋਟਲਾ ਜ਼ਿਲ੍ਹੇ ਵਿੱਚ ਮਾਨਸੂਨ ਸੀਜਨ ਦੌਰਾਨ ਸੰਭਾਵਿਤ ਹੜ੍ਹਾਂ ਅਤੇ ਪਾਣੀ ਦੀ ਇੱਕਤਰਤਾ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਅਗੇਤੀ ਕਦਮ ਚੁੱਕੇ ਜਾ ਰਹੇ ਹਨ। ਇਸ ਸੰਦਰਭ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੱਲੋਂ ਸਬੰਧਤ ਵਿਭਾਗਾਂ…

Read More

ਵਰਲਡ ਪ੍ਰੈੱਸ ਫ੍ਰੀਡਮ ਡੇ ਮੌਕੇ ਪੱਤਰਕਾਰਾਂ ਦਾ ਕੌਮੀ ਝੰਡੇ ਨਾਲ ਸਨਮਾਨ, ਪ੍ਰੈੱਸ ਦੀ ਆਜ਼ਾਦੀ ‘ਤੇ ਗੰਭੀਰ ਚਰਚਾ

* ਭਾਰਤ ਦਾ ਡਿੱਗਦਾ ਪ੍ਰੈੱਸ ਫ੍ਰੀਡਮ ਰੈਂਕ ਚਿੰਤਾ ਦਾ ਵਿਸ਼ਾ, ਪੱਤਰਕਾਰਾਂ ਦੀ ਸੁਰੱਖਿਆ ਲਈ ਇਕੱਠੇ ਹੋਣ ਦਾ ਸੱਦਾ* ਸਵਰਗੀ ਡਾ. ਸਤਿਸ ਕਪੂਰ ਦੀ ਯਾਦ ‘ਚ “ਬੈਸਟ ਜਰਨਲਿਸਟ ਐਵਾਰਡ” ਦਾ ਐਲਾਨ ਮਾਲੇਰਕੋਟਲਾ, 04 ਮਈ Bol Punjab De, Buero  ਵਰਲਡ ਪ੍ਰੈੱਸ ਫ੍ਰੀਡਮ ਡੇ ਦੇ ਮੌਕੇ ‘ਤੇ ਲਾਇਅਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਸਥਾਨਕ ਕਪੂਰ ਹੋਮਿਓ ਹਸਪਤਾਲ ਵਿਖੇ ਵਿਸ਼ੇਸ਼…

Read More

ਮੁਲਕ ਦੀ ਤਰੱਕੀ ਚ, ਕਿਰਤੀਆਂ ਦਾ ਅਹਿਮ ਯੋਗਦਾਨ — ਚੰਨੋਂ 

— ਕਿਹਾ ਕਿਰਤੀਆਂ ਨੂੰ ਪੂਰਾ ਮਿਹਨਤਾਨਾ ਦੇਣ ਸਰਕਾਰਾਂ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਮਜ਼ਦੂਰ ਦਿਹਾੜੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੀਪੀਆਈਐਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋਂ ਤੇ ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ…

Read More

*ਸਮਾਧਾਨ ਸਮਾਰੋਹ, 2026- ਮਾਣਯੋਗ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ* 

ਸੰਗਰੂਰ, 02 ਮਈ Bol Punjab De, Buero  ‘ਭਾਗੀਦਾਰੀ ਨਿਆਂ’ ਅਤੇ ‘ਨਿਆਂ ਦੀ ਦਰਵਾਜ਼ੇ ‘ਤੇ ਪਹੁੰਚ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ‘Supreme Court Action for Mediated Adjudication and Disputes Harmonization Across Nation’ ਸਮਾਧਾਨ ਸਮਾਰੋਹ ਦਾ ਆਯੋਜਨ ਕਰ ਰਹੀ ਹੈ, ਜੋ 21 ਅਪ੍ਰੈਲ, 2026 ਤੋਂ ਸ਼ੁਰੂ ਹੈ ਤੇ 21, 22 ਅਤੇ 23…

Read More

ਮੁੱਖ ਮੰਤਰੀ ਦੇ ਚਚੇਰੇ ਭਰਾ ਦੇ ‘ਬਾਗੀ’ ਤੇਵਰ ਜਾਂ ਪੰਜਾਬੀਅਤ ਦੀ ਬੇਬਾਕ ਆਵਾਜ਼?

** ਕੇਜਰੀਵਾਲ ਨੂੰ ਪੁੱਛਿਆ- ਪਹਿਲਾਂ ਗਲਤ ਸੀ ਜਾਂ ਹੁਣ! ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਹੀ ਪਾਰਟੀ ਦੀ ਰੀਤੀ-ਨੀਤੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਨੂੰ ਸਿਰਫ਼…

Read More

ਸਵ: ਗੁਰਦੇਵ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ 

ਪਨਗਰੇਨ ਦੇ ਚੇਅਰਮੈਨ ਤੇਜਪਾਲ ਗਿੱਲ ਅਤੇ ਫਿਲਮ ਅਦਾਕਾਰ ਸਰਦਾਰ ਸੋਹੀ ਨੇ ਕੀਤੀ ਸਮੂਲੀਅਤ ਸ਼ੇਰਪੁਰ, 2 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero  ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਵਿਹੜੇ ਵਿੱਚ ਹਰ ਸਾਲ ਦੀ ਤਰ੍ਹਾਂ ਸਵਰਗੀ ਸਰਦਾਰ ਗੁਰਦੇਵ ਸਿੰਘ ਸਰਾਂ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਜਗਜੀਤ ਸਿੰਘ, ਗੁਰਜੰਟ ਸਿੰਘ ਸਮੇਤ ਪਰਿਵਾਰ ਵੱਲੋਂ ਪਹਿਲੀ ਤੋਂ ਪੰਜਵੀਂ…

Read More

ਵਰਲਡ ਪ੍ਰੈੱਸ ਫ੍ਰੀਡਮ ਡੇ ਮੌਕੇ ਮੀਡੀਆ ਪਰਸ਼ਨਜ਼ ਦੇ ਸਨਮਾਨ ਲਈ ਵਿਸ਼ੇਸ ਸਮਾਗਮ 3 ਮਈ ਨੂੰ

* “ਫਰੰਟ ਲਾਈਨ ਤੋਂ ਲੈ ਕੇ ਸੁਰਖੀਆਂ ਤੱਕ, ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ ਸੱਚ” ਵਿਸੇ਼ ਤੇ ਪ੍ਰੈੱਸ ਦੀ ਅਹਿਮ ਭੂਮਿਕਾ ‘ਤੇ ਕੀਤੀ ਜਾਵੇਗੀ ਚਰਚਾ – ਪ੍ਰਧਾਨ ਡਾ. ਸੌਰਭ ਕਪੂਰ ਮਾਲੇਰਕੋਟਲਾ,01ਮਈ Bol Punjab De, Buero   ਵਰਲਡ ਪ੍ਰੈੱਸ ਫ੍ਰੀਡਮ ਡੇ ਦੇ ਮੌਕੇ ‘ਤੇ 3 ਮਈ 2026 ਦਿਨ ਐਤਵਾਰ ਸ਼ਾਮ 4.30 ਵਜ਼ੇ ਸਥਾਨਕ ਕਪੂਰ ਹੋਮਿਓ ਹਸਪਤਾਲ ਵਿਖੇ ਵਿਸ਼ੇਸ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿੱਥੇ ਪੱਤਰਕਾਰਤਾ ਦੀ ਅਹਿਮੀਅਤ ਅਤੇ ਅਭਿਵੈਕਤੀ ਦੀ ਆਜ਼ਾਦੀ ਦੇ ਮੂਲ ਸਿਧਾਂਤਾਂ ਨੂੰ ਯਾਦ ਕੀਤਾ ਜਾਵੇਗਾ।      ਸਮਾਗਮ ਦਾ ਮੁੱਖ ਉਦੇਸ਼ ਮੀਡੀਆ ਦੇ ਯੋਗਦਾਨ ਨੂੰ ਸਲਾਮ ਕਰਨਾ ਅਤੇ ਉਹਨਾਂ ਪੱਤਰਕਾਰਾਂ ਨੂੰ ਸਨਮਾਨਿਤ ਕਰਨਾ ਹੈ ਜੋ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਮਿਹਨਤ ਕਰਦੇ ਹਨ। ਇਸ ਮੌਕੇ “From the front lines to the headlines, journalists bring us the truth” ““ਫਰੰਟ ਲਾਈਨ ਤੋਂ ਲੈ ਕੇ ਸੁਰਖੀਆਂ ਤੱਕ, ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ ਸੱਚ” ਪ੍ਰੈੱਸ ਦੀ ਅਹਿਮ ਭੂਮਿਕਾ ‘ਤੇ ਚਰਚਾ ਕੀਤੀ ਜਾਵੇਗੀ।  ਲਾਇਅਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਪ੍ਰਧਾਨ ਅਤੇ ਪੰਜਾਬ ਦਾ ਯੂਥ ਆਇਕਨ ਡਾ. ਸੌਰਭ ਕਪੂਰ, ਸਕੱਤਰ ਅੰਕੁਰ ਗੋਯਲ, ਕੈਸ਼ੀਅਰ ਸੰਜੀਵ ਚੌਧਰੀ ਅਤੇ ਪੀ.ਆਰ.ਓ. ਲੋਕੇਸ਼ ਜੈਨ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸਮਾਜ ਵਿੱਚ ਸੂਚਨਾ ਦੇ ਸਹੀ ਪ੍ਰਵਾਹ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰੈੱਸ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਸੱਚਾਈ, ਪਾਰਦਰਸ਼ਤਾ ਅਤੇ ਜ਼ਿੰਮੇਵਾਰ ਪੱਤਰਕਾਰਤਾ ਪ੍ਰਤੀ ਸਨਮਾਨ ਪ੍ਰਗਟਾਉਣ ਦਾ ਮੌਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਮਾਗਮ ਦੌਰਾਨ ਸਵਰਗੀ ਡਾ. ਸਤਿਸ ਕਪੂਰ ਦੀ ਯਾਦ ਨੂੰ ਵੀ ਨਮਨ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਪ੍ਰੈੱਸ ਅਤੇ ਸਮਾਜਿਕ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਸੇਵਾ ਅਤੇ ਸਮਰਪਣ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਰਹੇਗਾ।   ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਪੱਤਰਕਾਰ ਭਾਈਚਾਰੇ ਅਤੇ ਸਮਾਜ ਦੇ ਹਰੇਕ ਵਰਗ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਪ੍ਰੈੱਸ ਦੀ ਆਜ਼ਾਦੀ ਦੇ ਮੂਲ ਮੰਤਰ ਨੂੰ ਮਜ਼ਬੂਤ ਕਰੀਏ ਅਤੇ ਉਹਨਾਂ ਆਵਾਜ਼ਾਂ ਦਾ ਸਨਮਾਨ ਕਰੀਏ ਜੋ ਸਾਡੇ ਸਮਾਜ ਨੂੰ ਸਹੀ ਦਿਸ਼ਾ ਦਿੰਦੀਆਂ ਹਨ।

Read More

ਸੁਨਾਮ ਕਾਲਜ ਚ, ਈ ਕਾਮ ਫੇਅਰ ਮਨਾਇਆ 

ਦਰਸ਼ਨ ਸਿੰਘ ਚੌਹਾਨ,  ਸੁਨਾਮ — ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ ਈ ਕਾਮ ਫੇਅਰ  ਮਨਾਇਆ ਗਿਆ।  ਜਿਸ ਦੌਰਾਨ ਕਾਮਰਸ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰ ਕੌਰ ਧਾਲੀਵਾਲ ਅਤੇ ਇਕਨਾਮਿਕਸ ਵਿਭਾਗ ਮੁਖੀ ਡਾ.ਮਨੀਤਾ ਜੋਸ਼ੀ ਵੱਲੋਂ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ.ਜੈਦੀਪ ਸਿੰਘ ਪਟੇਲ ਮੈਮੋਰੀਅਲ ਕਾਲਜ…

Read More

*ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਵਿਖੇ ਨਵੇਂ ਬਣੇ ਆਧੁਨਿਕ ਕਮਰੇ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ*

*ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ : ਚੇਅਰਮੈਨ ਦਲਵੀਰ ਸਿੰਘ ਢਿੱਲੋਂ* ਧੂਰੀ, 2 ਮਈ Bol Punjab De, Buero  ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਅਗਾਂਹਵਧੂ ਸੋਚ, ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ…

Read More