Headlines

ਸਵ: ਗੁਰਦੇਵ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ 

ਪਨਗਰੇਨ ਦੇ ਚੇਅਰਮੈਨ ਤੇਜਪਾਲ ਗਿੱਲ ਅਤੇ ਫਿਲਮ ਅਦਾਕਾਰ ਸਰਦਾਰ ਸੋਹੀ ਨੇ ਕੀਤੀ ਸਮੂਲੀਅਤ

ਸ਼ੇਰਪੁਰ, 2 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero 

ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਵਿਹੜੇ ਵਿੱਚ ਹਰ ਸਾਲ ਦੀ ਤਰ੍ਹਾਂ ਸਵਰਗੀ ਸਰਦਾਰ ਗੁਰਦੇਵ ਸਿੰਘ ਸਰਾਂ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਜਗਜੀਤ ਸਿੰਘ, ਗੁਰਜੰਟ ਸਿੰਘ ਸਮੇਤ ਪਰਿਵਾਰ ਵੱਲੋਂ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਸੇ ਲੜੀ ਤਹਿਤ ਹੀ ਇਸ ਵਾਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਵਿਹੜੇ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜੋ ਕਿ ਯਾਦਗਾਰੀ ਉਹ ਨਿਬੜਿਆ।

ਇਸ ਸਮਾਗਮ ਵਿਚ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਚੈਅਰਮੈਨ ਤੇਜਪਾਲ ਸਿੰਘ ਗਿੱਲ ਨੇ ਪ੍ਰੀਵਾਰ ਦੇ ਇਸ ਵਿਲੱਖਣ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ ਸਨਮਾਨ ਸਮਾਰੋਹ ਹੁੰਦੇ ਹਨ ਬਲਕਿ ਅਸਿੱਧੇ ਰੂਪ ਵਿੱਚ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਂਦੇ ਹਨ। ਪੰਜਾਬੀ ਫਿਲਮ ਜਗਤ ਦੇ ਮਹਾਨ ਸਰਦਾਰ ਸੋਹੀ ਨੇ ਅਪਣੀਆਂ ਪਿੰਡ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਸਨੇ ਆਪਣੇ ਫਿਲਮੀ ਸਫ਼ਰ ਦੌਰਾਨ ਅਨੇਕਾਂ ਵੱਡੇ ਵੱਡੇ ਸਮਾਗਮਾਂ ਵਿੱਚ ਹਿੱਸਾ ਲਿਆ ਹੈ ਪਰ ਜੋ ਆਨੰਦ ਅੱਜ ਪਿੰਡ ਦੇ ਇਸ ਮੇਰੇ ਸਕੂਲ ਦੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਆਇਆ ਹੈ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। 

ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਪਹਿਲੇ ਤਿੰਨ ਅੰਕ ਸਥਾਨ ਪ੍ਰਾਪਤ ਕਰਨ ਵਾਲੇ, ਸਫਾਈ ਪਸੰਦ ਅਤੇ 100 ਫ਼ੀਸਦੀ ਹਾਜਰ ਰਹਿਣ ਵਾਲੇ ਬੱਚਿਆਂ ਦੇ ਨਾਲ ਨਾਲ ਸੂਬਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। 

ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ, ਸਰਾਂ ਪਰਿਵਾਰ ਦੇ ਮੈਂਬਰ , ਬਲਾਕ ਸ਼ੇਰਪੁਰ ਦੇ ਅਧਿਆਪਕਾਂ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ, ਬਲਾਕ ਸ਼ੇਰਪੁਰ ਦੇ ਸੇਵਾ ਮੁਕਤ ਅਧਿਆਪਕ, ਐਸਐਸਸੀ ਕਮੇਟੀ ਮੈਂਬਰ, ਆਂਗਣਵਾੜੀ ਸਟਾਫ, ਸਰਪੰਚ, ਗ੍ਰਾਮ ਪੰਚਾਇਤ ਅਤੇ ਹੋਰ ਪਤਵੰਤੇ ਪੂਰੇ ਪ੍ਰੋਗਰਾਮ ਦੌਰਾਨ ਹਾਜ਼ਰ ਰਹੇ। ਸਕੂਲ ਮੁਖੀ ਮੈਡਮ ਰਜ਼ਵੰਤ ਕੌਰ ਨੇ ਜਿੱਥੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕੀਤਾ ਉਥੇ ਹੀ ਉਹਨਾਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਜਗਜੀਤ ਪਾਲ ਸਿੰਘ ਘਨੋਰੀ ਨੇ ਨਿਭਾਈ। ਐਸਐਸਸੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਮੂਹ ਸਟਾਫ ਦਾ ਸਨਮਾਨ ਕੀਤਾ ਗਿਆ। ਸਟਾਫ ਵੱਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 

ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ, ਸਵਿੰਦਰ ਸਿੰਘ ਜਵੰਧਾ ,ਧਰਮ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ, ਸਰਦਾਰ ਚਮਕੌਰ ਸਿੰਘ ਜਵੰਧਾ, ਬਲਦੇਵ ਸਿੰਘ ਠੇਕੇਦਾਰ, ਬਲਕਾਰ ਸਿੰਘ ਪੰਚ, ਮਨਜਿੰਦਰ ਸਿੰਘ ਲਵਲੀ, ਕੁਲਵੰਤ ਸਿੰਘ ਟਿੱਬਾ, ਕੈਪਟਨ ਅਵਤਾਰ ਸਿੰਘ ਵੱਲੋਂ 10 ਏਸੀ ਦਾਨ ਵਜੋਂ ਦਿੱਤੇ ਗਏ ਜਾਣ ਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਸਰਪੰਚ ਸੁਰਿੰਦਰ ਕੌਰ ਟਿੱਬਾ, ਹਰਧਿਆਨ ਸਿੰਘ ਟਿੱਬਾ ਰਿਟਾਇਰਡ ਇੰਸਪੈਕਟਰ, ਜਗਜੀਤ ਸਿੰਘ ਸਰਾਂ, ਗੁਰਜੰਟ ਸਿੰਘ ਸਰਾਂ, ਹਰਵਿੰਦਰ ਸਿੰਘ ਬੱਗਾ, ਉਜਾਗਰ ਸਿੰਘ ਸਾਬਕਾ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ, ਕਰਮਜੀਤ ਸਿੰਘ ਧਾਲੀਵਾਲ ਪੰਚ, ਹੈਪੀ ਸਿੰਘ ਪੰਚ, ਲਖਵੀਰ ਸਿੰਘ ਪੰਚ, ਜੱਸੀ ਟਿੱਬਾ, ਹਰਦੀਪ ਸਿੰਘ ਹੈਪੀ ਟਿੱਬਾ, ਹਰਦਿਆਲ ਸਿੰਘ ਧਾਲੀਵਾਲ, ਹਰਦੇਵ ਸਿੰਘ ਬੜੀ, ਹੈਡ ਟੀਚਰ ਮੈਡਮ ਰਜਵੰਤ ਕੌਰ, ਜਗਜੀਤ ਪਾਲ ਸਿੰਘ ਘਨੋਰੀ, ਰੇਸ਼ਮ ਸਿੰਘ, ਤਲਵੀਰ ਸਿੰਘ, ਕ੍ਰਿਸ਼ਨ ਕੁਮਾਰ, ਮੈਡਮ ਰਾਜਵਿੰਦਰ ਕੌਰ, ਹਰਜਿੰਦਰ ਕੌਰ, ਦੀਪ ਕੌਰ, ਹਰਮਨ ਸਿੰਘ, ਧਰਮਜੀਤ ਸਿੰਘ, ਹਰਦੀਪ ਸਿੰਘ,  ਆਂਗਣਵਾੜੀ ਸਟਾਫ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *