Headlines

ਵਰਲਡ ਪ੍ਰੈੱਸ ਫ੍ਰੀਡਮ ਡੇ ਮੌਕੇ ਪੱਤਰਕਾਰਾਂ ਦਾ ਕੌਮੀ ਝੰਡੇ ਨਾਲ ਸਨਮਾਨ, ਪ੍ਰੈੱਸ ਦੀ ਆਜ਼ਾਦੀ ‘ਤੇ ਗੰਭੀਰ ਚਰਚਾ

* ਭਾਰਤ ਦਾ ਡਿੱਗਦਾ ਪ੍ਰੈੱਸ ਫ੍ਰੀਡਮ ਰੈਂਕ ਚਿੰਤਾ ਦਾ ਵਿਸ਼ਾ, ਪੱਤਰਕਾਰਾਂ ਦੀ ਸੁਰੱਖਿਆ ਲਈ ਇਕੱਠੇ ਹੋਣ ਦਾ ਸੱਦਾ
* ਸਵਰਗੀ ਡਾ. ਸਤਿਸ ਕਪੂਰ ਦੀ ਯਾਦ ‘ਚ “ਬੈਸਟ ਜਰਨਲਿਸਟ ਐਵਾਰਡ” ਦਾ ਐਲਾਨ


ਮਾਲੇਰਕੋਟਲਾ, 04 ਮਈ Bol Punjab De, Buero 

ਵਰਲਡ ਪ੍ਰੈੱਸ ਫ੍ਰੀਡਮ ਡੇ ਦੇ ਮੌਕੇ ‘ਤੇ ਲਾਇਅਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਸਥਾਨਕ ਕਪੂਰ ਹੋਮਿਓ ਹਸਪਤਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਐਕਟੀਵ ਪ੍ਰੈਸ ਕਲੱਬ, ਮਾਲੇਰਕੋਟਲਾ ਜ਼ਿਲ੍ਹਾ ਪ੍ਰੈਸ ਕਲੱਬ, ਦੀ ਪ੍ਰੈਸ ਕਲੱਬ ਅਤੇ ਹੋਰ ਮੀਡੀਆ ਸੰਸਥਾਵਾਂ ਦੇ ਪ੍ਰਧਾਨਾਂ ਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ “ਫਰੰਟ ਲਾਈਨ ਤੋਂ ਲੈ ਕੇ ਸੁਰਖੀਆਂ ਤੱਕ, ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ” ਵਿਸ਼ੇ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਪੱਤਰਕਾਰਤਾ ਦੇ ਮੌਜੂਦਾ ਚੁਣੌਤੀਆਂ ਅਤੇ ਭਵਿੱਖੀ ਦਿਸ਼ਾ ‘ਤੇ ਚਰਚਾ ਹੋਈ।

ਇਸ ਮੌਕੇ ਪੱਤਰਕਾਰ ਯੂਨੀਅਨਾਂ ਨੇ ਪ੍ਰੈੱਸ ਦੀ ਆਜ਼ਾਦੀ ਸਬੰਧੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ‘ਤੇ ਵਧ ਰਹੇ ਹਮਲੇ ਅਤੇ ਵਿਸ਼ਵ ਪ੍ਰੈੱਸ ਫ੍ਰੀਡਮ ਇੰਡੈਕਸ ਵਿੱਚ ਭਾਰਤ ਦਾ ਲਗਾਤਾਰ ਡਿੱਗਦਾ ਦਰਜਾ ਲੋਕਤੰਤਰ ਲਈ ਚਿੰਤਾਜਨਕ ਸੰਕੇਤ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਮੀਡੀਆ ਭਾਈਚਾਰੇ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਮਜ਼ਬੂਤ ਕਰਨੀ ਚਾਹੀਦੀ ਹੈ।

ਇਸ ਸਮਾਗਮ ਦੌਰਾਨ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਪ੍ਰੈਸ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਸਰਵਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਸਵਰਗੀ ਡਾ. ਸਤਿਸ ਕਪੂਰ ਦੀ ਯਾਦ ਵਿੱਚ ਪੱਤਰਕਾਰਤਾ ਖੇਤਰ ਵਿੱਚ ਸ਼੍ਰੇਸ਼ਠ ਕਾਰਗੁਜ਼ਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਹਰ ਸਾਲ “ਡਾ. ਸਤਿਸ ਕਪੂਰ ਬੈਸਟ ਜਰਨਲਿਸਟ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਮੂਹ ਪ੍ਰੈਸ ਭਾਈਚਾਰੇ ਵੱਲੋਂ ਡਾ. ਸਤਿਸ ਕਪੂਰ ਦੀ ਪ੍ਰੈੱਸ ਅਤੇ ਸਮਾਜਿਕ ਸੇਵਾ ਵਿੱਚ ਪਾਈਆਂ ਅਮੂਲ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਲਾਇਅਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਦੇ ਪ੍ਰਧਾਨ ਅਤੇ ਪੰਜਾਬ ਦਾ ਯੂਥ ਆਇਕਨ ਡਾ. ਸੌਰਭ ਕਪੂਰ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰੈੱਸ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਇੱਕ ਸਾਂਝੇ ਮੰਚ ‘ਤੇ ਇਕੱਠੇ ਹੋ ਕੇ ਸਮਾਜ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਜ਼ਰੂਰਤਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਦਿਨ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਸੱਚਾਈ, ਪਾਰਦਰਸ਼ਤਾ ਅਤੇ ਜ਼ਿੰਮੇਵਾਰ ਪੱਤਰਕਾਰਤਾ ਪ੍ਰਤੀ ਸਨਮਾਨ ਪ੍ਰਗਟਾਉਣ ਦਾ ਮੌਕਾ ਹੈ।

ਇਸ ਮੌਕੇ ਸਮੂਹ ਪੱਤਰਕਾਰਾਂ ਨੂੰ ਦੇਸ਼ ਪ੍ਰੇਮ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਕੌਮੀ ਝੰਡੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਮੀਡੀਆ ਘਰਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਦਿਆਂ ਪ੍ਰੈੱਸ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।


ਸਮਾਗਮ ਦੇ ਅੰਤ ‘ਤੇ ਸਕੱਤਰ ਅੰਕੂਰ ਗੋਇਲ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ, ਜਦਕਿ ਮੈਂਬਰਾਂ ਸੰਜੇ ਸਿੰਗਲਾ, ਅੰਕੂਰ ਜੈਨ, ਡਾ. ਕਮਲ ਭਾਰਤੀ,ਡਾ ਬੀ.ਐਸ.ਵਿਰਦੀ,ਡਾ ਵਿਕਾਸ ਗੁਪਤਾ,ਡਾ ਵਿਕਰਮ ਕਪੂਰ, ਡਾ ਵਾਟਿਕਾ ਕਪੂਰ,ਡਾ ਰਿਚੀ ਕਪੂਰ ਅਤੇ ਡਾ. ਜਤਿਨ ਜੈਨ ਨੇ ਕਲੱਬ ਵੱਲੋਂ ਸਮਾਜਿਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਨ ਬਾਕਸ (ਖਾਸ ਬਿੰਦੂ):


ਸਮਾਗਮ ਦੌਰਾਨ ਵਿਸ਼ਵ ਪ੍ਰੈੱਸ ਫ੍ਰੀਡਮ ਇੰਡੈਕਸ ਵਿੱਚ ਭਾਰਤ ਦੇ ਡਿੱਗਦੇ ਰੈਂਕ ਨੂੰ ਪੱਤਰਕਾਰਤਾ ਦੇ ਮਿਆਰ ਅਤੇ ਆਜ਼ਾਦੀ ਲਈ ਗੰਭੀਰ ਚਿੰਤਾ ਵਜੋਂ ਉਭਾਰਿਆ ਗਿਆ। ਪੱਤਰਕਾਰਾਂ ਦੀ ਪੇਸ਼ੇਵਰ ਕਾਬਲੀਅਤ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਰਪੱਖ ਪੱਤਰਕਾਰਤਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਸਵਰਗੀ ਡਾ. ਸਤਿਸ ਕਪੂਰ ਦੀ ਯਾਦ ਵਿੱਚ ਹਰ ਸਾਲ “ਬੈਸਟ ਜਰਨਲਿਸਟ ਐਵਾਰਡ” ਦੇਣ ਦਾ ਫੈਸਲਾ ਕੀਤਾ ਗਿਆ। ਪੱਤਰਕਾਰਾਂ ‘ਤੇ ਵਧ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਾਰਵਾਈ, ਮਜ਼ਬੂਤ ਸੁਰੱਖਿਆ ਪ੍ਰਬੰਧ ਅਤੇ ਸਾਂਝੇ ਮੰਚ ਰਾਹੀਂ ਇਕੱਠੇ ਹੋ ਕੇ ਆਵਾਜ਼ ਉਠਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

Leave a Reply

Your email address will not be published. Required fields are marked *