Headlines

‘ਮਜ਼ਦੂਰ ਵਰਗ ਦਾ ਵਰਤਮਾਨ ਅਤੇ ਭਵਿੱਖ’ ਵਿਸ਼ੇ ਉੱਪਰ ਗੋਸ਼ਟੀ ਸਮਾਗਮ 3 ਮਈ ਨੂੰ

ਸੰਗਰੂਰ, 27 ਅਪ੍ਰੈਲ Bol Punjab De, Buero 

ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ 3 ਮਈ ਦਿਨ ਐਤਵਾਰ ਨੂੰ
ਸਵੇਰ 10:00 ਵਜੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ‘ਮਜ਼ਦੂਰ ਵਰਗ ਦਾ ਵਰਤਮਾਨ ਅਤੇ ਭਵਿੱਖ’ ਵਿਸ਼ੇ
ਉੱਪਰ ਗੋਸ਼ਟੀ ਕਰਵਾਈ ਜਾਵੇਗੀ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਗੁਰਮੀਤ ਸਿੰਘ
ਕੱਲਰਮਾਜਰੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ ਅਤੇ ਵਿਚਾਰ-ਚਰਚਾ ਵਿੱਚ ਡਾ. ਮੀਤ ਖਟੜਾ, ਡਾ. ਭਗਵੰਤ ਸਿੰਘ, ਡਾ. ਮਨੀਸ਼ਾ ਰਾਣੀ,
ਸੁਖਵਿੰਦਰ ਸਿੰਘ ਲੋਟੇ ਆਦਿ ਸਾਹਿਤਕਾਰ ਸ਼ਾਮਲ ਹੋਣਗੇ। ਇਸ ਮੌਕੇ ਮਜ਼ਦੂਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

Leave a Reply

Your email address will not be published. Required fields are marked *