Headlines

ਸੁਨਾਮ ਚ, ਦੁਕਾਨਦਾਰਾਂ ਨੇ ਕਰਾਇਆ ਰਮਾਇਣ ਦਾ ਪਾਠ 

ਵਪਾਰੀ ਆਗੂ ਘਣਸ਼ਿਆਮ ਕਾਂਸਲ ਤੇ ਹੋਰ ਅਮਨਬੀਰ ਸਿੰਘ ਚੈਰੀ ਨੂੰ ਸਨਮਾਨਿਤ ਕਰਦੇ ਹੋਏ। oplus_131074

** ਮਨੁੱਖਤਾ ਦੇ ਭਲੇ ਲਈ ਕੀਤੀ ਅਰਦਾਸ 

 — ਰਾਜਨੀਤਕ ਆਗੂਆਂ ਨੇ ਕੀਤੀ ਸ਼ਿਰਕਤ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਸਦੀਵੀ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸੁਨਾਮ ਵਿਖੇ ਪੁਰਾਣੀ ਅਨਾਜ਼ ਮੰਡੀ ਦੇ ਦੁਕਾਨਦਾਰਾਂ ਵੱਲੋਂ ਸਮੂਹਿਕ ਤੌਰ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ, ਭਜਨ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ, ਉਪਰੰਤ ਸੰਗਤਾਂ ਲਈ ਲੰਗਰ ਵਰਤਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਮਨ ਬਾਜਵਾ, ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ, ਕਾਂਗਰਸ ਪਾਰਟੀ ਦੇ ਆਗੂ ਰਾਜਿੰਦਰ ਦੀਪਾ, ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਹਰਮਨਦੇਵ ਸਿੰਘ ਬਾਜਵਾ, ਅਵਿਨਾਸ਼ ਰਾਣਾ ਸਮੇਤ ਹੋਰਨਾਂ ਨੇ ਨਤਮਸਤਕ ਹੁੰਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਲਈ ਅਜਿਹੇ ਸਾਂਝੇ ਉਪਰਾਲੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਆਖਿਆ ਕਿ ਅਜੋਕੇ ਤੇਜ਼ ਰਫ਼ਤਾਰ ਯੁੱਗ ਅੰਦਰ ਇਨਸਾਨ ਨੂੰ ਧਾਰਮਿਕ ਅਕੀਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਇਸ ਮੌਕੇ ਵਪਾਰੀ ਆਗੂ ਘਣਸ਼ਿਆਮ ਕਾਂਸਲ, ਚਮਕੌਰ ਸਿੰਘ ਮੋਰਾਂਵਾਲੀ, ਗੁਰਚਰਨ ਸਿੰਘ ਧਾਲੀਵਾਲ, ਰਾਜਨ ਸਿੰਗਲਾ, ਹਰੀਸ਼ ਗੱਖੜ, ਬੇਅੰਤ ਸਿੰਘ ਰੂਪਰਾਏ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਰਵਿੰਦਰ ਗੋਰਖਾ, ਹਰੀਦੇਵ ਗੋਇਲ, ਬਿੱਟੂ ਪੰਸਾਰੀ, ਮਦਨ ਗੋਪਾਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *