Headlines

ਬੀਬਾ ਜ਼ਾਹਿਦਾ ਸੁਲੇਮਾਨ ਨੇ ਵਾਰਡ ਵਿਚ ਮੀਟਿੰਗਾਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ 

ਅਸ਼ਰਫ ਅਨਸਾਰੀ, ਮਾਲੇਰਕੋਟਲਾ, 22 ਅਪ੍ਰੈਲ Bol Punjab De, Buero 

 ਵਾਰਡ ਨੰਬਰ-28 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਮੁਨੀਰ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ਹੈ। ਵਾਰਡ ਦੇ ਵੱਡੀ ਗਿਣਤੀ ਨੌਜੁਆਨਾਂ ਨੇ ਮੁਹੰਮਦ ਮੁਨੀਰ ਨੂੰ ਜਿਤਾਉਣ ਦਾ ਫ਼ੈਸਲਾ ਕਰ ਲਿਆ ਹੈ। ਮੁਹੰਮਦ ਮੁਨੀਰ ਦੇ ਹੱਕ ਵਿਚ ਲੋਕਾਂ ਨਾਲ ਰਾਬਤਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਵਾਰਡ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਕੌਂਸਲਰ ਚੋਣਾਂ ਜਿੱਤਣ ਤੋਂ ਬਾਅਦ ਚੰਗੇ ਸਿਵਰੇਜ ਸਿਸਟਮ, ਪੱਕੀਆਂ ਗਲੀਆਂ ਦੀ ਵਿਵਸਥਾ ਅਤੇ ਪੀਣ ਲਈ ਸਾਫ਼-ਸੁਥਰੇ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ ਤਾਕਿ ਲੋਕ ਬਿਮਾਰੀਆਂ ਤੋਂ ਬਚ ਸਕਣ। ਸ਼ਹਿਰ ਵਿਚੋਂ ਕੂੜੇ ਦੇ ਢੇਰ ਚੁਕਵਾਏ ਜਾਣਗੇ। ਗ਼ਰੀਬ ਲੋਕਾਂ ਲਈ ਹਿਬਾਨਾਮਾ ਦੀ ਸਹੂਲਤ ਬਹਾਲ ਕੀਤੀ ਜਾਵੇਗੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਵਾਰਡ ਵਾਸੀਆਂ ਨਾਲ ਮਿਲ ਕੇ ਸਮੁੱਚੇ ਵਾਰਡ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-28 ਦਾ ਬਹੁਤ ਬੁਰਾ ਹਾਲ ਹੈ। ਇਸ ਵਾਰਡ ਵਿਚ ਬਹੁਤ ਜ਼ਿਆਦਾ ਕੰਮ ਕਰਨ ਲਈ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਗ਼ਰੀਬਾਂ ਦੀ ਬਾਂਹ ਫੜਦੀਆਂ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਅਤੇ ਪੰਜਾਬੀਆਂ ਦਾ ਵਿਕਾਸ ਕਰੇਗੀ। ਉਨ੍ਹਾਂ ਵਾਰਡ ਵਾਸੀਆਂ ਨੂੰ ਤੱਕੜੀ ਦੇ ਚੋਣ ਨਿਸ਼ਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਵਾਰਡ ਵਾਸੀਆਂ ਨੇ ਤੱਕੜੀ ਦੇ ਨਿਸ਼ਾਨ ਨੂੰ ਵੋਟ ਪਾ ਕੇ ਮੁਹੰਮਦ ਮੁਨੀਰ ਨੂੰ ਜਿਤਾਉਣ ਦਾ ਵਾਅਵਾ ਕੀਤਾ। ਮੁਲਾਕਾਤੀਆਂ ਨੇ ਝਾੜੂ ਦੀ ਸਰਕਰ ਨੂੰ ਫ਼ੇਲ੍ਹ ਸਰਕਾਰ ਅਤੇ ਕਾਂਗਰਸ ਨੂੰ ਲਾਰੇਬਾਜ਼ ਪਾਰਟੀ ਦੱਸਿਆ ਅਤੇ ਕਿਹਾ ਕਿ ਅਗਲਾ ਸਮਾਂ ਪੰਜਾਬੀਆਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹੈ। ਮੁਹੰਮਦ ਮੁਨੀਰ ਨੇ ਦੱਸਿਆ ਕਿ ਵਾਰਡ ਵਿਚਲੀਆਂ ਜ਼ਿਆਦਾਤਰ ਗਲੀਆਂ-ਨਾਲੀਆਂ ਕੱਚੀਆਂ ਹਨ। ਮੌਜੂਦਾ ਕੌਂਸਲਰ ਦਾ ਧਿਆਨ ਨਿੱਜੀ ਮੁਫ਼ਾਦਾਂ ਨੂੰ ਪੂਰਾ ਕਰਨ ਵੱਲ ਲੱਗਾ ਰਹਿੰਦਾ ਹੈ। ਮੁਹੰਮਦ ਮੁਨੀਰ ਨੇ ਕਿਹਾ ਕਿ ਉਹ ਜਿੱਤ ਕੇ ਵਾਰਡ ਦੇ ਵਿਕਾਸ ਲਈ ਯਤਨ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮੁਹੰਮਦ ਫ਼ਾਰੂਕ ਆਜ਼ਮ ਅਤੇ ਅਬਦੁਲ ਸੱਤਾਰ ਪੋਟਰ ਨੇ ਲੋਕ-ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਬੀਬੀ ਅਕਬਰੀ ਬੇਗਮ ਅਤੇ ਹੋਰ ਕਈ ਅਕਾਲੀ ਨੇਤਾ ਵੀ ਹਾਜ਼ਰ ਸਨ। ਅਕਾਲੀ ਦਲ ਦੇ ਉਮੀਦਵਾਰ ਨੇ ਇਕ ਦਿਨ ਵੀ ਹੀ ਕਈ ਥਾਵਾਂ ਉਤੇ ਲੋਕ-ਮੀਟਿੰਗਾਂ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *