Headlines

ਸੁਨਾਮ ਕਾਲਜ ਚ, ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ 

Oplus_16908288

** ਭਾਸ਼ਣ ਮੁਕਾਬਲੇ ਚ, ਵਿਦਿਆਰਥੀਆਂ ਨੇ ਲਿਆ ਹਿੱਸਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਇਕੋ ਕਲੱਬ ਅਤੇ ਯੋਗਰਾਫੀ ਵਿਭਾਗ ਦੁਆਰਾ ‘ਧਰਤੀ ਬਚਾਓ-ਵਾਤਾਵਰਨ ਬਚਾਓ’ ਦੀ ਥੀਮ ਨੂੰ ਮੁੱਖ ਰੱਖ ਦੀਆਂ ‘ਧਰਤੀ ਦਿਵਸ’ ਮਨਾਇਆ ਗਿਆ। ਜਿਸ ਵਿੱਚ ਧਰਤੀ ਦੀ ਸੰਭਾਲ ਅਤੇ ਜਾਗਰੂਕ ਕਰਨ ਲਈ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਲਗਭਗ 15 ਵਿਦਿਆਰਥੀਆਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚ ਸੰਦੀਪ ਕੌਰ ਐਮ. ਏ. ਹਿਸਟਰੀ ਭਾਗ ਦੂਜਾ ਦੀ ਵਿਦਿਆਰਥਨ ਨੇ ਪਹਿਲਾ ਸਥਾਨ, ਮਨਜੋਤ ਕੌਰ ਬੀ. ਏ. ਭਾਗ ਪਹਿਲਾ ਨੇ ਦੂਜਾ ਅਤੇ ਪਰਾਚੀ ਬੀ. ਐਸ. ਸੀ. ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰੋ. ਦਰਸ਼ਨ ਕੁਮਾਰ ਨੇ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਨਾਲ ਹੀ ਧਰਤੀ ਦਿਵਸ ਦੀ ਮਹੱਤਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਇਕੋ ਕਲੱਬ ਦੇ ਕਨਵੀਨਰ ਪ੍ਰੋ. ਸੁਮਨਦੀਪ ਕੌਰ ਨੇ ‘ਧਰਤੀ ਦਿਵਸ’ ਦੇ ਇਤਿਹਾਸ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ । ਇਸ ਤੋਂ ਬਾਅਦ ਜਿਓਗ੍ਰਾਫੀ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਧਰਤੀ ਉਤਪੱਤੀ ਅਤੇ ਵਰਤਮਾਨ ਸਥਿਤੀ ਤੋਂ ਵੀ ਜਾਣੂੰ ਕਰਵਾਇਆ ।

ਇਸ ਮੌਕੇ ਭਾਸ਼ਣ ਮੁਕਾਬਲਿਆਂ ਦੀ ਜਜਮੈਂਟ ਲਈ ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਸੁਖਚੈਨ ਸਿੰਘ ਅਤੇ ਡਾ. ਜੋਤੀ ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ । ਮੰਚ ਸੰਚਾਲਨ ਦੀ ਕਾਰਵਾਈ ਪ੍ਰੋ. ਸੁਮਨਦੀਪ ਕੌਰ ਅਤੇ ਪ੍ਰੋ. ਸੰਦੀਪ ਕੌਰ ਨੇ ਕੀਤੀ ਇਸ ਮੌਕੇ ਡਾ. ਰੂਬੀ ਜਿੰਦਲ, ਪ੍ਰੋ. ਪ੍ਰਿਤਪਾਲ, ਪ੍ਰੋ. ਗਗਨਦੀਪ ਸਿੰਘ ਅਤੇ ਪ੍ਰੋ. ਅਨਵਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *