ਮਲੇਰਕੋਟਲਾ, 19 ਮਾਰਚ (ਬਲਜੀਤ ਸਿੰਘ ਟਿੱਬਾ) Bol Punjab De, Buero
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦਾ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ। ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਬਲਜਿੰਦਰ ਸਿੰਘ ਫਰਵਾਹੀ ਨੇ ਦੱਸਿਆ ਕਿ ਗੁਰਨੂਰ ਕੌਰ ਪੁੱਤਰੀ ਸ੍ਰ ਬੂਟਾ ਸਿੰਘ 557/600 ਨੇ ਪਹਿਲਾ ਮਹਿਕਦੀਪ ਕੌਰ ਪੁੱਤਰੀ ਸ. ਗੁਰਪ੍ਰੀਤ ਸਿੰਘ 525/600 ਨੇ ਦੂਜਾ ਤੇ ਰਾਜਵਿੰਦਰ ਸਿੰਘ ਇੰਸਾ ਪੁੱਤਰ ਸ. ਨਿਰਮਲ ਸਿੰਘ 508/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਨੇ ਇਸਦਾ ਸਿਹਰਾ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਮਿਹਨਤ ਨੂੰ ਦਿੱਤਾ। ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ੍ਹ ਅਤੇ 1100-1100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਬਲਜਿੰਦਰ ਸਿੰਘ ਦੇ ਨਾਲ਼ ਸ. ਕੁਸਲਵੀਰ ਸਿੰਘ,ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਰਮਿੰਦਰਜੀਤ ਕੌਰ, ਸ੍ਰੀਮਤੀ ਮਾਲਵਿੰਦਰ ਕੌਰ, ਕੈਪਟਨ ਜਤਿੰਦਰ ਸਿੰਘ, ਸ. ਭੀਮ ਸਿੰਘ, ਸ. ਗੁਰਵਿੰਦਰ ਸਿੰਘ , ਸ. ਅਮਰਦੀਪ ਸਿੰਘ, ਸ. ਮਨਦੀਪ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ੍ਰੀ ਹਨੀ ਗਰਗ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਮੀਨਾ ਗੋਇਲ, ਸ੍ਰੀਮਤੀ ਸ਼ਿਵਾਂਗੀ ਸ਼ਰਮਾ, ਸ੍ਰੀਮਤੀ ਅਮਨਦੀਪ ਅਤੇ ਸ. ਸੰਦੀਪ ਸਿੰਘ ਹਾਜ਼ਰ ਸਨ।