ਮਾਲੇਰਕੋਟਲਾ 18 ਮਈ (ਅਸ਼ਰਫ ਅਨਸਾਰੀ) Bol Punjab De, Buero
ਜ਼ਿਲ੍ਹਾ ਮਾਲੇਰਕੋਟਲਾ ਦੇ ਨੇੜਲੇ ਪਿੰਡ ਭੂਦਨ ਵਿਖੇ ਤਪ ਅਸਥਾਨ ਬਾਬਾ ਭਾਈ ਝਾੜੂ ਜੀ ਦੇ ਸਲਾਨਾ ਜੋੜ ਮੇਲੇ ਤੇ ਗਰਗ ਪਰਿਵਾਰ ਵੱਲੋਂ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਲੋਕਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਇਸ ਮੌਕੇ 120 ਮਰੀਜ਼ਾਂ ਨੇ ਆਪਣਾ ਸ਼ੁਗਰ ਟੈਸਟ ਕਰਵਾਇਆਂ ਅਤੇ ਸਿਹਤ ਸਬੰਧੀ ਲੋਕਾਂ ਨੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ। ਲੋਕਾਂ ਨੇ ਗਰਗ ਪਰਿਵਾਰ ਵੱਲੋਂ ਲਾਏ ਫਰੀ ਮੈਡੀਕਲ ਚੈੱਕਅਪ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ। ਗਰਗ ਪਰਿਵਾਰ ਸਮਾਜ ਦੀ ਸੇਵਾ ਲਾਈ ਹਮੇਸ਼ਾ ਹੀ ਅੱਗੇ ਰਹਿੰਦਾਂ ਹੈ। ਗਰਗ ਪਰਿਵਾਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੰਭਾਲ ਲਈ ਇਸ ਤਰ੍ਹਾਂ ਦੇ ਪ੍ਰੋਜੈਕਟ ਸਮੇਂ ਸਮੇਂ ਤੇ ਕਰਦੇ ਰਹਾਂਗੇ। ਗਰਗ ਪਰਿਵਾਰ ਨੇ ਕਿਹਾ ਕਿ ਕੈਂਪ ਨੂੰ ਸਫ਼ਲ ਬਣਾਉਣ ਲਈ ਡਾਕਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਮੌਕੇ ਕੇਵਲ ਕ੍ਰਿਸ਼ਨ ਗਰਗ ਡਿੱਪੂ ਵਾਲਾ ਭੂਦਨ, ਮੱਖਣ ਗਰਗ, ਗੁਰਵਿੰਦਰ ਗਰਗ, ਡਾ. ਨਦੀਮ ਭੂਦਨ, ਡਾ. ਰਾਜਵਿੰਦਰ ਸਿੰਘ ਭੂਦਨ(ਬਾਬਲਾ) ਡਾ.ਜਗਸੀਰ ਖਾਂ ਭੂਦਨ (ਜੱਸਾ), ਡਾ. ਬੂਟਾ ਖਾਂ ਭੂਦਨ, ਰਿੰਕੂ ਸਟੂਡੀਓ,ਸੋਹਣਾ ਫੋਜੀ,ਜਸਵਿੰਦਰ ਸਿੰਘ ਸੁਖਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।