Headlines

*ਗਿਆਨਸ਼ ਗਲੋਬਲ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ 100 ਫੀਸਦੀ*

ਸ਼ੇਰਪੁਰ, 18 ਅਪ੍ਰੈਲ(ਬਲਜੀਤ ਸਿੰਘ ਟਿੱਬਾ) Bol Punjab De, Buero 

ਗਿਆਨਸ਼ ਗਲੋਬਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਦੀ ਖ਼ੁਸ਼ੀ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪਰੀਖਿਆ ਨਤੀਜਿਆਂ ਅਨੁਸਾਰ ਐਸ਼ਪ੍ਰੀਤ ਕੌਰ ਨੇ 98.00% ਅੰਕਾਂ ਨਾਲ਼ ਪਹਿਲਾ, ਹਰਮਨਪ੍ਰੀਤ ਕੌਰ ਨੇ 97.40% ਨਾਲ਼ ਦੂਜਾ ਅਤੇ ਨਵਰੂਪ ਗਿੱਲ ਨੇ 97.20% ਅੰਕਾਂ ਨਾਲ਼ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਨੂਰ ਕੌਰ (96.20%), ਮਨਸੀਰਤ ਕੌਰ (95.60%), ਖੁ਼ਸ਼ਪ੍ਰੀਤ ਕੌਰ (93.40%), ਜਸਮੀਤ ਕੌਰ (93.20%), ਜਸਕਰਨ ਸਿੰਘ (92.40%) ਅਤੇ ਅਰਸ਼ਦੀਪ ਕੌਰ (91.20%) ਨੇ ਵੀ ਉੱਚ ਅੰਕ ਪ੍ਰਾਪਤ ਕੀਤੇ।

ਪੰਜਾਬੀ ਵਿਸ਼ੇ ਵਿੱਚੋਂ ਐਸ਼ਪ੍ਰੀਤ ਕੌਰ, ਦਿਲਪ੍ਰੀਤ ਕੌਰ, ਪ੍ਰਭਜੋਤ ਕੌਰ ਤੇ ਹਰਮਨਪ੍ਰੀਤ ਕੌਰ ਅਤੇ ਆਈ.ਟੀ. ਵਿਸ਼ੇ ਵਿੱਚੋਂ ਗੁਰਨੂਰ ਕੌਰ ਨੇ 100 ਵਿੱਚੋਂ 100 ਅੰਕ ਪ੍ਰਾਪਤ ਕਰਨ ਦਾ ਮਾਣ ਕੀਤਾ।

ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾ ਕੇ ਢੋਲ ਦੀਆਂ ਧੁਨਾਂ ਨਾਲ਼ ਉਨ੍ਹਾਂ ਦਾ ਜੋਸ਼ਿਲਾ ਸਵਾਗਤ ਕੀਤਾ ਗਿਆ। ਮਾਤਾ-ਪਿਤਾ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ, ਜਿਸ ਨਾਲ਼ ਸਮਾਗਮ ਵਿੱਚ ਖੁਸ਼ੀ ਅਤੇ ਮਾਣ ਦਾ ਵਾਤਾਵਰਣ ਬਣ ਗਿਆ।

 ਮੁੱਖ ਸਰਪ੍ਰਸਤ ਸ੍ਰੀ ਬਲਵੰਤ ਸਿੰਘ ਰੰਧਾਵਾ, ਜਗਦੇਵ ਸਿੰਘ ਢਿੱਲੋਂ ਅਤੇ ਹਰੀ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ ਅਤੇ ਸਕੱਤਰ ਮਨਜੀਤ ਸਿੰਘ ਢਿੱਲੋਂ ਨੇ ਸਭ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸ੍ਰੀਮਤੀ ਤਲਵਿੰਦਰ ਕੌਰ, ਸ੍ਰੀਮਤੀ ਹਰਪਿੰਦਰ ਕੌਰ, ਡਾਇਰੈਕਟਰ ਬਿਨੋਏ ਪੀ ਕੇ, ਪ੍ਰਿੰਸੀਪਲ ਸ਼ਾਹੀਨਾ ਰੋਜ਼ੀ ਅਤੇ ਵਾਈਸ ਪ੍ਰਿੰਸੀਪਲ ਨੀਨਾ ਯੌਸਫ਼ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪੰਜਾਬੀ ਅਧਿਆਪਕ ਨੀਲਮ ਕੌਰ ਅਤੇ ਆਈ.ਟੀ. ਅਧਿਆਪਕ ਅਮਨਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *