Headlines

ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਬੋਰਡ ਵਿੱਚ ਸ਼ਾਨਦਾਰ ਨਤੀਜਾ, 100 ਫੀਸਦੀ 

ਸੰਗਰੂਰ, 17 ਅਪ੍ਰੈਲ Bol Punjab De, Buero 

ਸੁਨਾਮ ਰੋਡ: ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਸੁਨਾਮ ਰੋਡ, ਸੰਗਰੂਰ ਨੇ ਸੀ.ਬੀ.ਐਸ.ਈ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ 100 ਫੀਸਦੀ ਨਤੀਜਾ ਹਾਸਲ ਕਰਕੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਸਕੂਲ ਦੇ ਵਿਦਿਆਰਥੀਆਂ ਵਿੱਚ ਉਪਾਂਸ਼ੂ ਗੁਪਤਾ (95.2%) ਨੇ ਪਹਿਲਾ ਸਥਾਨ ਹਾਸਲ ਕੀਤਾ। ਕ੍ਰਿਤਿਕਾ ਅਗਰਵਾਲ (94.6%) ਨੇ ਦੂਜਾ ਅਤੇ ਇਸ਼ਾਮਜੀਤ ਸਿੰਘ (91.8%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਹਿਬਰਾਜ ਸਿੰਘ (91.2%), ਨੀਲਕੰਠ (90.6%), ਕ੍ਰਿਤਿਕਾ ਸ਼ਾਹ (89.6%), ਰੁਪਿੰਦਰ ਕੌਰ (88%), ਅਰਮਾਨ ਬਾਂਸਲ  (86.6%),ਸੱਚਦੀਪ ਸਿੰਘ (81.2%) ਅਤੇ ਹਰਨੂਰ ਸਿੰਘ (80.4%) ਨੇ ਵੀ ਵਧੀਆ ਅੰਕ ਹਾਸਲ ਕੀਤੇ।

ਵਿਸ਼ਾ-ਵਾਰ ਪ੍ਰਮੁੱਖ ਅੰਕ ਇਸ ਪ੍ਰਕਾਰ ਰਹੇ:ਉਪਾਂਸ਼ੁ ਗੁਪਤਾ ਨੇ ਗਣਿਤ ਵਿੱਚੋਂ 99 ਅੰਕ,ਰੁਪਿੰਦਰ ਕੌਰ ਨੇ ਪੰਜਾਬੀ ਵਿੱਚੋਂ  99 ਅੰਕ,ਸਾਹਿਬ ਰਾਜ ਸਿੰਘ ਨੇ ਸਮਾਜਿਕ ਸਿੱਖਿਆ ਵਿੱਚੋਂ 97 ਅੰਕ,ਕ੍ਰਿਤੀਕਾ ਅਗਰਵਾਲ ਅਤੇ  ਕ੍ਰਿਤੀਕਾ ਸ਼ਾਹ ਅੰਗਰੇਜ਼ੀ ਵਿੱਚੋਂ 95-95 ਅੰਕ ਅਤੇ ਇਸ ਦੇ ਨਾਲ ਹੀ ਕ੍ਰਿਤਿਕਾ ਅਗਰਵਾਲ ਨੇ ਵਿਗਿਆਨ ਵਿਸ਼ੇ ਵਿੱਚੋਂ  93 ਅੰਕ ਪ੍ਰਾਪਤ ਕਰ ਵਿਸ਼ਾਵਾਰ ਅਵਲ ਰਹੇ।

ਇਸ ਦੇ ਨਾਲ ਹੀ ਅੰਗਰੇਜ਼ੀ ਵਿਸ਼ੇ ਵਿੱਚ 6, ਗਣਿਤ ਵਿੱਚ 7, ਵਿਗਿਆਨ ਵਿੱਚ 6 ਅਤੇ ਸਮਾਜਿਕ ਸਿੱਖਿਆ ਵਿੱਚ 6 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਅੰਕ ਹਾਸਲ ਕੀਤੇ।

ਸਕੂਲ ਪ੍ਰਿੰਸੀਪਲ ਮਨਦੀਪ ਕੌਰ ਛੰਨਾ ਨੇ 100 ਫੀਸਦੀ ਨਤੀਜੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਦਾ ਸੁੰਦਰ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦੀ ਕਾਮਯਾਬੀ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਇਹ ਉਪਲਬਧੀ ਸਾਰੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਨੂੰ ਦਰਸਾਉਂਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਅਤੇ ਚੰਗੀਆਂ ਮੁੱਲਾਂ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਨਤੀਜੇ ਹਾਸਲ ਕਰਨ ਲਈ ਵਚਨਬੱਧ ਹੈ।

ਜਿਸ ਤੋਂ ਬਾਅਦ ਸਕੂਲ  ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ 100 ਫੀਸਦੀ ਨਤੀਜਾ ਸਕੂਲ ਲਈ ਮਾਣ ਦੀ ਗੱਲ ਹੈ ਅਤੇ ਇਹ ਸਾਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ।

ਇਸ ਤੋਂ ਸਕੂਲ ਪ੍ਰੈਜ਼ੀਡੈਂਟ ਡਾਕਟਰ ਸੀਮਾ ਅਰੋੜਾ ਨੇ ਆਪਣੀ ਸੰਬੋਧਨ ਵਿੱਚ  ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਸਕੂਲ ਸੀ.ਈ.ਓ. ਭਾਵਨਾ ਪੋਲ ਨੇ ਕਿਹਾ ਕਿ ਇਹ ਉਪਲਬਧੀ ਪੂਰੇ ਕੈਂਬ੍ਰਿਜ ਪਰਿਵਾਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ ਅਤੇ ਸਕੂਲ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਧੀਆ ਨਤੀਜੇ ਲਿਆਉਂਦਾ ਰਹੇਗਾ।

Leave a Reply

Your email address will not be published. Required fields are marked *