Headlines

ਸੁਨਾਮ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ 

Oplus_16908288

** ਬੀਬੀ ਖੀਵੀ ਲੰਗਰ ਕਮੇਟੀ ਦਾ ਵੱਡਾ ਉਪਰਾਲਾ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਸੁਨਾਮ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਅਤੇ ਬੀਬੀ ਖੀਵੀ ਲੰਗਰ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਜਿਸ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਦੇ ਰਾਗੀ ਜਥੇ ਵੱਲੋਂ ਆਤਮ ਰਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਅਤੇ ਹੈਡ ਗ੍ਰੰਥੀ ਜਗਮੇਲ ਸਿੰਘ ਛਾਜਲਾ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਸਰਬੱਤ ਸੰਗਤ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਸਤਿੰਦਰ ਪਾਲ ਸਿੰਘ ਸਿੱਧੂ ਅਤੇ ਬੀਬੀ ਗੁਰਦੀਪ ਕੌਰ (ਇੰਗਲੈਂਡ ਨਿਵਾਸੀ) ਵੱਲੋਂ ਗੁਰਦੁਆਰਾ ਸਾਹਿਬ ਨੂੰ ਚੰਦੋਆ ਸੈਟ ਭੇਟ ਕਰਨ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਪਾਵਨ ਮੌਕੇ ਮੈਡਮ ਗੀਤਾ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ, ,ਗਗਨ ਭਾਰਦਵਾਜ ਜਿਲਾ ਅਟਾਰਨੀ ਬਰਨਾਲਾ, ਵਿਕਰਮਜੀਤ ਸਿੰਘ ਵਿੱਕੀ ਕੌਂਸਲਰ, ਐਡਵੋਕੇਟ ਰਵਿੰਦਰ ਭਾਰਦਵਾਜ ,ਦਰਸ਼ਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ ,ਰਣਜੀਤ ਸਿੰਘ ਕੈਥ, ਮਹਿੰਦਰ ਸਿੰਘ ਜੌੜਾ ,ਅਰਸ਼ਪ੍ਰੀਤ ਸਿੰਘ ਮੋਹਲ, ਲੱਕੀ ਜੱਸਲ, ਹਰਿੰਦਰ ਸਿੰਘ ,ਵਿੱਕੀ ਮੋਹਲ, ਬੰਤ ਸਿੰਘ ਰਾਏ, ਰਘਵੀਰ ਸਿੰਘ, ਰਜਿੰਦਰ ਰਾਜੂ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ ਖਾਲਸਾ ਹਾਜਰ ਸਨ। 

Leave a Reply

Your email address will not be published. Required fields are marked *