Headlines

ਬਲਵੀਰ ਲੌਂਗੋਵਾਲ ਇਨਕਲਾਬੀ ਵਿਰਾਸਤ ਮੰਚ ਦੇ ਪ੍ਰਧਾਨ ਬਣੇ   

— ਗ਼ਦਰ ਪਾਰਟੀ ਦਾ ਸਥਾਪਨਾ ਦਿਵਸ 21 ਨੂੰ ਮਨਾਇਆ ਜਾਵੇਗਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ– ਗਦਰ ਪਾਰਟੀ, ਗਦਰ ਲਹਿਰ ਤੇ ਗਦਰੀ ਯੋਧਿਆਂ  ਦੀਆਂ ਕੁਰਬਾਨੀਆਂ ਬਾਰੇ ਅਜੋਕੀ ਪੀੜੀ ਨੂੰ ਜਾਣਕਾਰੀ ਦੇਣ ਤੇ ਗਦਰ ਲਹਿਰ ਬਾਰੇ ਪ੍ਰਚਾਰ ਪ੍ਰਸਾਰ ਕਰਨ ਲਈ ਸੂਬਾ ਪੱਧਰ ਤੇ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦਾ ਗਠਨ ਕੀਤਾ ਗਿਆ ਹੈ।           

ਇਸ ਸੰਬੰਧੀ  20  ਮੈਂਬਰੀ ਸੂਬਾਈ ਕਮੇਟੀ ਬਣਾਕੇ ਬਲਵੀਰ ਲੌਂਗੋਵਾਲ ਨੂੰ ਪ੍ਰਧਾਨ ਬਣਾਇਆ ਗਿਆ , ਰਾਕੇਸ਼ ਕੁਮਾਰ ਨੂੰ ਜਨਰਲ ਸਕੱਤਰ, ਜੁਝਾਰ ਸਿੰਘ ਲੌਂਗੋਵਾਲ ਨੂੰ ਵਾਈਸ ਪ੍ਰਧਾਨ, ਲਾਭ ਸਿੰਘ ਛਾਜਲਾ ਨੂੰ ਕੈਸੀ਼ਅਰ, ਜਸਵੀਰ ਸਿੰਘ ਨਮੋਲ ਨੂੰ ਪਰੈਸ ਸਕੱਤਰ, ਸਮੇਤ ਡਾਕਟਰ ਦਰਸ਼ਨ ਸਿੰਘ ਖੇੜੀ, ਪਵਨ ਸ਼ਰਮਾ ਸੁਨਾਮ, ਮਾਸਟਰ ਜਗਦੇਵ ਸ਼ਰਮਾ, ਗਰਦੀਪ ਲਹਿਰਾ, ਸੁਰਿੰਦਰ ਸਿੰਘ ਉਪਲੀ, ਚਮਕੌਰ ਸਿੰਘ ਮਹਿਲਾਂ ਚੌਂਕ, ਗੋਬਿੰਦ ਸਿੰਘ ਸੇ਼ਰਪੁਰ, ਦਰਸ਼ਨ ਸਿੰਘ ਸੁਨਾਮ, ਹਰਭਗਵਾਨ ਗੁਰਨੇ, ਪ੍ਰੇਮ ਸਰੂਪ ਛਾਜਲੀ, ਸੁਖਜਿੰਦਰ ਸਿੰਘ ਸੰਗਰੂਰ ਆਦਿ ਮੈਂਬਰ ਲਏ ਗਏ ਹਨ। ਜਥੇਬੰਦੀ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਕਰਨ ਲਈ 21 ਅਪ੍ਰੈਲ ਨੂੰ ਸਥਾਪਨਾ ਦਿਵਸ ਮਨਾਉਣ ਲਈ  21 ਅਪ੍ਰੈਲ ਨੂੰ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ  ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ।

ਫਾਈਲ 12– ਬਲਵੀਰ ਸੁਨਾਮ

Leave a Reply

Your email address will not be published. Required fields are marked *