Bol Punjab De, Buero
ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ ਮਹਿਲਾ ਚੌਂਕ ਵਿਖੇ ਆਰਟਸ
ਵਿਭਾਗ ਵੱਲੋਂ ਮਿਤੀ 09.04.2026 ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਚੇਅਰਮੈਨ
ਸ: ਰਾਓਵਿੰਦਰ ਸਿੰਘ ਜੀ ਅਤੇ ਵਾਈਸ ਚੇਅਰਮੈਨ ਸ: ਕੌਰ ਸਿੰਘ ਡੁੱਲਟ ਜੀ ਦੇ ਪ੍ਰੋਗਰਾਮ ਵਿੱਚ ਪਹੁੰਚਣ ਤੇ
ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਤੇ ਸਟੇਜ ਸੰਭਾਲਣ ਦੀ ਜਿੰਮੇਵਾਰੀ ਪ੍ਰੋ. ਰਾਜਵੀਰ ਕੌਰ ਗਰੇਵਾਲ ਜੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ
ਨਿਭਾਈ ਗਈ।
ਪ੍ਰੋ.ਅਰਸ਼ਦੀਪ ਕੌਰ ਅਤੇ ਵਿਦਿਆਰਥਣਾਂ ਦੇ ਗਰੁੱਪ ਵੱਲੋਂ ਸ਼ਬਦ ਗਾਇਨ ਨਾਲ ਪਾਰਟੀ ਦੀ
ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਨੇ ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਕੋਰਿਓਗਰਾਫੀ ਅਤੇ ਮਾਡਲਿੰਗ
ਆਦਿ ਗਤੀਵਿਧੀਆ ਪੇਸ਼ ਕੀਤੀਆ। ਪ੍ਰੋ. ਸੋਨਮ ਵਰਮਾ, ਜੋਜ਼ਨਦੀਪ ਕੌਰ ਅਤੇ ਪ੍ਰੋ. ਰੀਆ ਵੱਲੋਂ ਇਹਨਾਂ
ਪੇਸ਼ਕਾਰੀਆਂ ਦਾ ਸਟੇਜ ਉੱਪਰ ਬਹੁਤ ਵਧੀਆਂ ਤਰੀਕੇ ਨਾਲ ਸੰਚਾਲਨ ਕਰਵਾਇਆ ਗਿਆ। ਬੀ.ਏ ਅਤੇ ਐੱਮ.ਏ
ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਦ੍ਰਿਸ਼ਾ ਨੂੰ ਪੇਸ਼ ਕਰਦੀਆਂ ਪੇਸ਼ਕਾਰੀਆਂ ਨੇ ਪਾਰਟੀ ਦੀਆਂ
ਰੌਣਕਾਂ ਨੂੰ ਹੋਰ ਵਧਾ ਦਿੱਤਾ। ਜੱਜ ਸਾਹਿਬਾਨਾਂ ਵੱਲੋਂ ਸਾਰੇ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ ਨੂੰ ਦੇਖਦੇ ਹੋਏ
ਵਿਦਿਆਰਥੀ ਦਵਿੰਦਰ ਸ਼ਰਮਾ ਨੂੰ ਮਿਸਟਰ ਅਤੇ ਵਿਦਿਆਰਥਣ ਸ਼ਗਨਦੀਪ ਕੌਰ ਨੂੰ ਮਿਸ ਫੇਅਰਵੈੱਲ ਚੁਣਿਆ
ਗਿਆ। ਪ੍ਰਿੰਸੀਪਲ ਡਾ. ਕੁਲਵੰਤ ਕੌਰ ਜੀ ਅਤੇ ਆਰਟਸ ਵਿਭਾਗ ਦੇ ਮੁਖੀ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਅਤੇ ਸਮੂਹ
ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਪਾਰਟੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ
ਉਹਨਾ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ
ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।