ਸ਼ੇਰਪੁਰ , 9 ਅਪ੍ਰੈਲ ( ਬਲਜੀਤ ਸਿੰਘ ਟਿੱਬਾ ) Bol Punjab De, Buero
ਭਾਰਤੀਆ ਸਾਬਕਾ ਸੈਨਿਕ ਲੀਗ (ਪੰਜਾਬ ਅਤੇ ਚੰਡੀਗੜ੍ਹ ) ਬਲਾਕ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਸੂਬੇਦਾਰ ਜੰਗ ਸਿੰਘ ਗਿੱਲ ਦੀ ਅਗਵਾਈ ਹੇਠ ਲੀਗ ਦਫਤਰ ,ਪੁਰਾਣੀ ਤਹਿਸੀਲ, ਸ਼ੇਰਪੁਰ ਵਿਖੇ ਹੋਈ। ਮੀਟਿੰਗ ਦੌਰਾਨ ਜ਼ਿਲਾਂ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਅਲਾਲ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ ਅਤੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ , ਸੈਨਿਕਾਂ ਨੇ ਸਭ ਤੋਂ ਪਹਿਲਾਂ ਲੀਗ ਦੇ ਸੀਨੀਅਰ ਮੈਂਬਰ ਹੌਲਦਾਰ ਬਲਦੇਵ ਸਿੰਘ ਦੇ ਸਪੁੱਤਰ ਰਾਜ ਸਿੰਘ ਘਨੋਰੀ ਕਲਾਂ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ ।
]ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ ) ਨੇ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਤੁਰੰਤ ਹੀ ਜਿਲਾ ਪ੍ਰਧਾਨ ਸ: ਅਨੋਖ ਸਿੰਘ ਵਿਰਕ ਦੇ ਧਿਆਨ ਵਿੱਚ ਲਿਆਉਂਦੇ ਹੋਏ ਸੈਨਿਕਾਂ ਨੂੰ ਆਉਂਦੀਆਂ ਦਰਪੇਸ਼ ਚੁਣੌਤੀਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਹੱਲ ਕੀਤਾ । ਕੈਪਟਨ ਅਵਤਾਰ ਸਿੰਘ ਟਿੱਬਾ , ਸੂਬੇਦਾਰ ਜੰਗ ਸਿੰਘ , ਪ੍ਰੀਤਮ ਸਿੰਘ ਗਰੇਵਾਲ ਅਤੇ ਹੋਰਾਂ ਨੇ ਦੱਸਿਆ ਕਿ ਈਸੀ ਐਚ ਐਸ ਸੰਗਰੂਰ ਵਿਖੇ ਮਹਿਲਾ ਡਾਕਟਰ ਦੀ ਬਦਲੀ ਹੋਣ ਕਾਰਨ ਮਹਿਲਾ ਮਰੀਜਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ। ਉਹਨਾਂ ਤੁਰੰਤ ਮਹਿਲਾ ਡਾਕਟਰ ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ ।
ਸੈਨਿਕਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਸਬੰਧੀ ਜਦੋਂ ਈਸੀਐਚਐਸ ਕਮਾਂਡਰ ਕਰਨਲ ਨਵਦੀਪ ਸਿੰਘ (ਰਿਟਾ.) ਨਾਲ ਗੱਲ ਕੀਤੀ ਤਾਂ ਉਹਨਾਂ ਕਈ ਮਸਲੇ ਤੁਰੰਤ ਹੱਲ ਕਰ ਦਿੱਤੇ ਅਤੇ ਮਹਿਲਾ ਡਾਕਟਰ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ , ਉਮੀਦ ਕਰਦੇ ਹਾਂ ਕਿ ਜਲਦ ਹੀ ਮਹਿਲਾ ਮਰੀਜ਼ਾਂ ਦੇ ਇਲਾਜ ਲਈ ਉੱਚ ਅਧਿਕਾਰੀਆਂ ਵੱਲੋਂ ਮਹਿਲਾ ਡਾਕਟਰ ਦੀ ਨਿਯੁਕਤੀ ਕੀਤੀ ਜਾਵੇਗੀ। ਕਰਨਲ ਨਵਦੀਪ ਸਿੰਘ ਨੇ ਕਿਹਾ ਸੈਨਿਕਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਏਸੀ ਐਚ ਐਸ ਸੰਗਰੂਰ ਸਬੰਧੀ ਆਉਂਦੀ ਹੈ ਤਾਂ ਉਹ ਬੇਝਿਜਕ ਉਨਾਂ ਨੂੰ ਆ ਕੇ ਮਿਲ ਸਕਦੇ ਹਨ ।
ਇਸ ਮੌਕੇ ਸੁਰਜੀਤ ਸਿੰਘ ਅਲਾਲ ਸੀਨੀਅਰ ਮੀਤ ਪ੍ਰਧਾਨ ਸੰਗਰੂਰ , ਰਾਮ ਸਿੰਘ ਕਾਲਾਬੂਲਾ , ਮਨਜੀਤ ਸਿੰਘ ਘਨੌਰੀ, ਕਰਨੈਲ ਸਿੰਘ ਖੇੜੀ ਕਲਾਂ, ਅੰਮਰਤ ਸਿੰਘ ਘਨੌਰੀ , ਨਾਇਬ ਸੂਬੇਦਾਰ ਬਲਵੀਰ ਸਿੰਘ , ਪ੍ਰੀਤਮ ਸਿੰਘ ਗਰੇਵਾਲ , ਸੂਬੇਦਾਰ ਰਵੀ ਕੁਮਾਰ , ਕਰਮਜੀਤ ਸਿੰਘ ਘਨੋਰੀ ਕਲਾਂ , ਵਿਸ਼ਨੂ ਭਗਵਾਨ , ਬਲਦੇਵ ਸਿੰਘ ਘਨੋਰੀ ਕਲਾਂ ਤੋਂ ਇਲਾਵਾ ਹੋਰ ਵੀ ਸੈਨਿਕ ਮੌਜੂਦ ਸਨ।