ਸੰਗਰੂਰ 08 ਅਪ੍ਰੈਲ Bol Punjab De, Buero
ਪੁਸ਼ਪਾ ਗਰਗ ਦੀ ਮਿੱਠੀ ਯਾਦ ਨੂੰ ਤਾਜ਼ਾ ਰੱਖਣ ਲਈ ਗਰਗ ਪਰਿਵਾਰ ਵੱਲੋਂ ਸੰਗਰੂਰ ਦੀ ਪ੍ਰੇਮ ਬਸਤੀ ਰੋਡ ਤੇ ਪੁਸ਼ਪਾ ਚੈਰੀਟੇਬਲ ਹੋਮਿਓਪੈਥਿਕ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ ਹੈ। ਡਿਸਪੈਂਸਰੀ ਦਾ ਉਦਘਾਟਨ ਕਰਨ ਤੋਂ ਬਾਅਦ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਇਹ ਪਰਿਵਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ।
ਇਸ ਡਿਸਪੈਂਸਰੀ ਵਿੱਚ ਹੋਮਿਓਪੈਥਿਕ ਪ੍ਰਣਾਲੀ ਅਧੀਨ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ!ਡਾਕਟਰ ਫੀਸ ਸਿਰਫ 20 ਰੁਪਏ ਹੋਵੇਗੀ,ਦਵਾਈ ਬਿਲਕੁਲ ਮੁਫਤ ਦਿੱਤੀ ਜਾਵੇਗੀ।ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ ਨੇ ਕਿਹਾ ਕਿ ਭੈਣ ਪੁਸ਼ਪਾ ਗਰਗ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੇ ਸਨ।
ਉਹਨਾਂ ਦੀ ਉਸੇ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਵੱਲੋਂ ਇਸ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ ਹੈ! ਡਾਕਟਰ ਸ਼ਿੰਗਾਰਾ ਸਿੰਘ ਸਿੱਧੂ ਜੋ ਇਸ ਡਿਸਪੈਂਸਰੀ ਵਿੱਚ ਮਰੀਜ਼ਾਂ ਦਾ ਇਲਾਜ ਕਰਨਗੇ, ਉਹਨਾਂ ਦੱਸਿਆ ਕਿ ਡਿਸਪੈਂਸਰੀ ਸ਼ਾਮ 04 ਵਜੇ ਤੋਂ 07 ਵਜੇ ਤੱਕ ਖੁੱਲੀ ਰਿਹਾ ਕਰੇਗੀ ।
ਇਸ ਮੌਕੇ ਬਾਬੂ ਨਰਿੰਦਰ ਕੁਮਾਰ ਗਰਗ,ਬਾਬੂ ਰਾਜਿੰਦਰ ਕੁਮਾਰ ਗਰਗ, ਬਾਬੂ ਪਵਨ ਕੁਮਾਰ ਗਰਗ, ਮਾਸਟਰ ਫਕੀਰ ਸਿੰਘ ਟਿੱਬਾ, ਮਾਸਟਰ ਬੱਗਾ ਸਿੰਘ, ਜੋਤਿੰਦਰ ਸਿੰਘ ਜੋਤੀ ਰਜਨੀਸ਼ ਕੁਮਾਰ, ਬਲਜੀਤ ਸਿੰਘ ਬੱਲੀ ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।