ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਦੀ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਦੀ ਮਾਸਿਕ ਮੀਟਿੰਗ ਪੈਨਸ਼ਨਰ ਭਵਨ ਸੁਨਾਮ ਵਿਖੇ ਪ੍ਰਧਾਨ ਰਾਮ ਸਰੂਪ ਢੈਪਈ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੇ ਪੈਨਸ਼ਨਰ ਸਾਥੀ ਮਲਕੀਤ ਸਿੰਘ ਗਾਂਧੀ ਦੀ ਸਦੀਵੀ ਵਿਛੋੜਾ ਦੇ ਗਈ ਜੀਵਨ ਸਾਥਣ ਬਲਜੀਤ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਐਸੋਸੀਏਸ਼ਨ ਵਿੱਚ ਨਵੇਂ ਸ਼ਾਮਿਲ ਹੋਏ ਦਰਸ਼ਨ ਸਿੰਘ ਲੈਕਚਰਾਰ ਦਾ ਹਾਰ ਪਾਕੇ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮ ਸਰੂਪ ਢੈਪਈ, ਪਵਨ ਕੁਮਾਰ ਸ਼ਰਮਾ ,ਅੰਗਰੇਜ਼ ਸਿੰਘ ਚੀਮਾਂ, ਦਰਸ਼ਨ ਸਿੰਘ ਮੱਟੂ ਭਰੂਰ, ਜੀਤ ਸਿੰਘ ਬੰਗਾ, ਬਲਵਿੰਦਰ ਸਿੰਘ ਜਿਲੇਦਾਰ ,ਬਿਰਜ ਲਾਲ ਧੀਮਾਨ , ਪਦਮ ਸ਼ਰਮਾ, ਹਰਨੇਕ ਸਿੰਘ ਨੱਢੇ, ਭੁਪਿੰਦਰ ਸਿੰਘ ਛਾਜਲੀ,ਤਰਸੇਮ ਸਿੰਘ ਮਹਿਰੋਕ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਅਤੇ 2.59ਫੈਕਟਰ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਸੰਘਰਸ਼ ਦੇ ਰਾਹ ਅਪਨਾਉਣ ਦੀ ਸਲਾਹ ਦਿੱਤੀ । ਬੁਲਾਰਿਆਂ ਨੇ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਨਸ਼ਨਰਾਂ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ।