Headlines

ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗਿਆ ਡੀਏ ਦਾ ਬਕਾਇਆ 

Oplus_16908288

** ਹਰਿਆਣਾ ਤੇ ਹਿਮਾਚਲ ਸਰਕਾਰਾਂ ਨੇ ਜਾਰੀ ਕੀਤਾ ਡੀਏ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬੁੱਧਵਾਰ ਨੂੰ ਸੁਨਾਮ ਵਿਖੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੂਬੇ ਦੀ ਸਰਕਾਰ ਤੋਂ ਡੀਏ ਦਾ ਬਕਾਇਆ ਮੰਗਿਆ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਅਤੇ ਹਿਮਾਚਲ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ ਦਾ ਬਕਾਇਆ ਦੇ ਦਿੱਤਾ ਹੈ। ਪੈਨਸ਼ਨ ਦਫ਼ਤਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ, ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਚੇਤ ਰਾਮ ਢਿੱਲੋਂ ਨੇ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਲਈ ਟਾਲਮਟੋਲ ਕਰ ਰਹੀ ਹੈ ਜਦਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਕਾਇਆ ਦੇਣ ਲਈ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਕੇਂਦਰ , ਹਰਿਆਣਾ ਅਤੇ ਹਿਮਾਚਲ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਨੂੰ 60% ਦੇ ਹਿਸਾਬ ਨਾਲ ਡੀ ਏ ਦੀਆਂ ਕਿਸ਼ਤਾਂ ਜਾਰੀ ਕਰ ਦਿਤੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 60% ਦੇ ਹਿਸਾਬ ਨਾਲ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਆਖਿਆ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਿਰਫ 42% ਡੀਏ ਲੈ ਰਹੇ ਹਨ। ਪੈਨਸ਼ਨਰਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਕਰ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਇਸੇ ਤਰ੍ਹਾਂ ਕਰਦੀ ਰਹੀ ਤਾਂ 2027 ਦੀਆਂ ਚੋਣਾਂ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਆਮ ਆਦਮੀ ਪਾਰਟੀ ਦਾ ਡਟਕੇ ਵਿਰੋਧ ਕਰਨਗੇ। ਸੇਵਾ ਮੁਕਤ ਪ੍ਰਿੰਸੀਪਲ ਸੁਖਦੇਵ ਸਿੰਘ ਚੀਮਾਂ ਅਤੇ ਜਗਦੇਵ ਸਿੰਘ ਚੀਮਾਂ ਨੇ 01 01 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2/59 ਦੇ ਫੈਕਟਰ ਵਿੱਚ ਤਨਖਾਹ ਫਿਕਸ ਕਰਨ, ਮੈਡੀਕਲ ਭੱਤਾ 2000 ਰੁਪਏ ਕਰਨ ਦੀ ਮੰਗ ਕੀਤੀ। ਇਸ ਮੌਕੇ ਗਿਰਧਾਰੀ ਲਾਲ ਜਿੰਦਲ , ਸਵਿੰਦਰ ਸਿੰਘ ਚੱਠਾ, ਰਜਿੰਦਰ ਕੁਮਾਰ ਗਰਗ, ਸੁਖਦੇਵ ਸਿੰਘ ਚੀਮਾਂ ,ਕੁਲਦੀਪ ਪਾਠਕ ,ਕਰਮ ਸਿੰਘ ਛਾਜਲੀ, ਜਗਦੇਵ ਸਿੰਘ , ਜੋਗਿੰਦਰ ਸਿੰਘ, ਹਰਨੇਕ ਸਿੰਘ ਖੋਖਰ, ਪਿਆਰਾ ਸਿੰਘ , ਕ੍ਰਿਸ਼ਨ ਸਿੰਘ ਜਖੇਪਲ, ਪ੍ਰਿੰਸੀਪਲ ਮੇਵਾ ਸਿੰਘ ਚੱਠਾ, ਅਸ਼ੋਕ ਕੁਮਾਰ ਵਰਮਾ ,ਬਲਵੰਤ ਸਿੰਘ ਸ਼ੇਰੋਂ, ਰਤਨ ਲਾਲ, ਕਰਨੈਲ ਸਿੰਘ ਜਖੇਪਲ, ਧੰਨ ਸਿੰਘ ਛਾਜਲੀ, ਅਮਰੀਕ ਸਿੰਘ ਖੰਨਾ, ਪਿਆਰ ਸਿੰਘ , ਗੰਗਾ ਰਾਮ ,ਕ੍ਰਿਸ਼ਨ ਲਾਲ ਗੋਇਲ ਤੇ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *