Headlines

ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਸਰਕਾਰੀ ਕਾਲਜ ਲੜਕੀਆਂ ਦਾ ਦੌਰਾ

ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero 

ਅੱਜ ਜਨਾਬ ਡਾ. ਜਮੀਲ ਉਰ ਰਹਿਮਾਨ ਵਿਧਾਇਕ ਮਾਲੇਰਕੋਟਲਾ  ਨੇ ਸਟੇਟ ਹੱਜ ਕਮੇਟੀ ਦੀ ਅਹਿਮ ਮੀਟਿੰਗ ਦੇ ਸੰਬੰਧ ਵਿੱਚ  ਸਰਕਾਰੀ ਕਾਲਜ ਲੜਕੀਆਂ, ਉਰਦੂ ਅਕੈਡਮੀ ਕੈਂਪਸ ਮਾਲੇਰਕੋਟਲਾ ਵਿਖੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਨਾਲ ਮੁਲਾਕਾਤ ਕੀਤੀ। ਪ੍ਰਿੰਸੀਪਲ  ਨੇ ਵਿਧਾਇਕ ਮਾਲੇਰਕੋਟਲਾ ਨੂੰ ਜੀ ਆਇਆਂ ਆਖਿਆ ਅਤੇ ਉਨਾਂ ਨਾਲ ਆਗਾਮੀ ਸੈਸ਼ਨ ਦੇ ਦਾਖਲਿਆਂ ਸਬੰਧੀ ਚਰਚਾ ਕੀਤੀ। ਉਨ੍ਹਾਂ ਮਾਣਯੋਗ ਵਿਧਾਇਕ ਮਾਲੇਰਕੋਟਲਾ ਨੂੰ ਕਾਲਜ ਦੀਆਂ ਜਰੂਰਤਾਂ ਤੋਂ ਜਾਣੂ ਕਰਵਾਇਆ।

ਇਸਦੇ ਨਾਲ ਹੀ ਉਨ੍ਹਾਂ ਸਮੇਂ ਸਮੇਂ ਤੇ ਕਾਲਜ ਦੇ ਲੋੜੀਂਦੇ ਕਾਰਜਾਂ ਵਿਚ ਮਾਣਯੋਗ ਵਿਧਾਇਕ ਮਾਲੇਰਕੋਟਲਾ ਦੇ ਸਹਿਯੋਗ ਦੀ ਪ੍ਰਸ਼ੰਸ਼ਾ ਕੀਤੀ। ਮਾਣਯੋਗ ਵਿਧਾਇਕ ਡਾ. ਜਮੀਲ ਉਰ ਰਹਿਮਾਨ  ਨੇ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ  ਨੂੰ ਭਰੋਸਾ ਦਿਵਾਇਆ ਕਿ ਆਗਾਮੀ ਅਕਾਦਮਿਕ ਸੈਸ਼ਨ 2026-27 ਦੌਰਾਨ ਕਾਲਜ ਦੀਆਂ ਜੋ ਵੀ ਹੋਰ ਲੋੜੀਦੀਆਂ ਜਰੂਰਤਾਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਤਾਂ ਜੋ ਵਿਦਿਆਰਥਣਾਂ ਨੂੰ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਰਪੇਸ਼ ਨਾ ਹੋਣ, ਕਿਉਂਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਾਈਸ ਪ੍ਰਿੰਸੀਪਲ ਪ੍ਰੋ ਕਮਲ ਕਿਸ਼ੋਰ ਨੇ ਮਾਣਯੋਗ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਸਕਰਾਤਮਕ ਸਹਿਯੋਗ ਅਤੇ ਹਲਕੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਯੋਗਦਾਨ ਦੀ ਪ੍ਰਸੰਸ਼ਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਡਾ. ਮੁਹੰਮਦ ਸ਼ਕੀਲ ਜੀ ਵੀ ਹਾਜ਼ਰ ਸਨ।ਅੱਜ ਜਨਾਬ ਡਾ. ਜਮੀਲ ਉਰ ਰਹਿਮਾਨ ਵਿਧਾਇਕ ਮਾਲੇਰਕੋਟਲਾ  ਨੇ ਸਟੇਟ ਹੱਜ ਕਮੇਟੀ ਦੀ ਅਹਿਮ ਮੀਟਿੰਗ ਦੇ ਸੰਬੰਧ ਵਿੱਚ  ਸਰਕਾਰੀ ਕਾਲਜ ਲੜਕੀਆਂ, ਉਰਦੂ ਅਕੈਡਮੀ ਕੈਂਪਸ ਮਾਲੇਰਕੋਟਲਾ ਵਿਖੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਨਾਲ ਮੁਲਾਕਾਤ ਕੀਤੀ। ਪ੍ਰਿੰਸੀਪਲ  ਨੇ ਵਿਧਾਇਕ ਮਾਲੇਰਕੋਟਲਾ ਨੂੰ ਜੀ ਆਇਆਂ ਆਖਿਆ ਅਤੇ ਉਨਾਂ ਨਾਲ ਆਗਾਮੀ ਸੈਸ਼ਨ ਦੇ ਦਾਖਲਿਆਂ ਸਬੰਧੀ ਚਰਚਾ ਕੀਤੀ। ਉਨ੍ਹਾਂ ਮਾਣਯੋਗ ਵਿਧਾਇਕ ਮਾਲੇਰਕੋਟਲਾ ਨੂੰ ਕਾਲਜ ਦੀਆਂ ਜਰੂਰਤਾਂ ਤੋਂ ਜਾਣੂ ਕਰਵਾਇਆ।

ਇਸਦੇ ਨਾਲ ਹੀ ਉਨ੍ਹਾਂ ਸਮੇਂ ਸਮੇਂ ਤੇ ਕਾਲਜ ਦੇ ਲੋੜੀਂਦੇ ਕਾਰਜਾਂ ਵਿਚ ਮਾਣਯੋਗ ਵਿਧਾਇਕ ਮਾਲੇਰਕੋਟਲਾ ਦੇ ਸਹਿਯੋਗ ਦੀ ਪ੍ਰਸ਼ੰਸ਼ਾ ਕੀਤੀ। ਮਾਣਯੋਗ ਵਿਧਾਇਕ ਡਾ. ਜਮੀਲ ਉਰ ਰਹਿਮਾਨ  ਨੇ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ  ਨੂੰ ਭਰੋਸਾ ਦਿਵਾਇਆ ਕਿ ਆਗਾਮੀ ਅਕਾਦਮਿਕ ਸੈਸ਼ਨ 2026-27 ਦੌਰਾਨ ਕਾਲਜ ਦੀਆਂ ਜੋ ਵੀ ਹੋਰ ਲੋੜੀਦੀਆਂ ਜਰੂਰਤਾਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਤਾਂ ਜੋ ਵਿਦਿਆਰਥਣਾਂ ਨੂੰ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਰਪੇਸ਼ ਨਾ ਹੋਣ, ਕਿਉਂਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਵਾਈਸ ਪ੍ਰਿੰਸੀਪਲ ਪ੍ਰੋ ਕਮਲ ਕਿਸ਼ੋਰ ਨੇ ਮਾਣਯੋਗ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਸਕਰਾਤਮਕ ਸਹਿਯੋਗ ਅਤੇ ਹਲਕੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਯੋਗਦਾਨ ਦੀ ਪ੍ਰਸੰਸ਼ਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਮੁਹੰਮਦ ਸ਼ਕੀਲ ਜੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *