Headlines

ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਥਾਣੇ ਚ , ਡੱਕਿਆ 

Oplus_16908288

— ਸਰਕਾਰੀ ਸਕੂਲਾਂ ਵਿੱਚ ਮੁੜ ਬਹਾਲੀ ਦੀ ਕਰ ਰਹੇ ਨੇ ਮੰਗ 

** ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਕਰਨਾ ਸੀ ਰਿਹਾਇਸ਼ ਦਾ ਘਿਰਾਓ ]

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ/ ਸਤੌਜ — ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਮੁੜ ਬਹਾਲੀ ਦੀ ਮੰਗ ਕਰ ਰਹੇ ਕੱਚੇ ਅਧਿਆਪਕਾਂ ਨੂੰ ਮੰਗਲਵਾਰ ਦੇ ਦਿਨ ਚੀਮਾਂ ਥਾਣੇ ਵਿੱਚ ਡੱਕ ਦਿੱਤਾ ਗਿਆ ਅਤੇ ਸ਼ਾਮ ਨੂੰ ਰਿਹਾਅ ਕਰ ਦਿੱਤਾ। ਮੁੜ ਬਹਾਲੀ ਦੀ ਮੰਗ ਕਰ ਰਹੇ ਕੱਚੇ ਅਧਿਆਪਕਾਂ ਦੀ ਯੂਨੀਅਨ ਨੇ ਮੁੱਖ ਮੰਤਰੀ ਦੀ ਸਤੌਜ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ।

ਮੁੜ੍ਹ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਨੇ ਅੱਜ ਸਤੌਜ ਵਿਖੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਾ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਥਾਣਿਆਂ ਵਿੱਚ ਡੱਕ ਦਿੱਤਾ ਗਿਆ ਅਤੇ ਸ਼ਾਮ 5 ਵਜੇ ਰਿਹਾਅ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 14 ਵਾਲੀ ਮੀਟਿੰਗ ਵਿੱਚ ਮੁੜ ਬਹਾਲੀ ਦੇ ਆਰਡਰ ਲਾਗੂ ਨਾ ਕੀਤੇ ਗਏ ਤਾਂ ਮੁੱਖ ਮੰਤਰੀ ਦੇ ਪਿੰਡ ਗੁਪਤ ਐਕਸ਼ਨ ਕੀਤੇ ਜਾਣਗੇ।

ਜਥੇਬੰਦੀ ਦੇ ਆਗੂ ਵਜ਼ੀਰ ਸਿੰਘ ਬੁਢਲਾਡਾ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਿਹਾ ਹੈ ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਲਖਵਿੰਦਰ ਕੌਰ ਕਪੂਰਥਲਾ , ਅਮਨਦੀਪ ਧਾਲੀਵਾਲ ਹਨੂੰਮਾਨਗੜ੍ਹ , ਵਰੁਣ ਖੇੜਾ ਫਾਜ਼ਿਲਕਾ , ਜਸਵਿੰਦਰ ਕੌਰ ਜਲੰਧਰ , ਰੁਪਿੰਦਰ ਕੌਰ ਪਟਿਆਲਾ , ਗੁਰਪ੍ਰੀਤ ਸਿੰਘ ਬਠਿੰਡਾ , ਸੁਖਦੀਪ ਸਿੰਘ ਹੁਸ਼ਿਆਰਪੁਰ , ਗੁਰਪ੍ਰੀਤ ਕੌਰ , ਹਰਜੀਤ ਕੌਰ, ਨਿਰਮਲ ਕੌਰ, ਰਵਿੰਦਰ ਕੌਰ ,ਨਵਦੀਪ ਸਿੰਘ ਅੱਕਾਂਵਾਲੀ , ਮਨਿੰਦਰ ਮਾਨਸਾ, ਗੁਰਸੇਵਕ ਸਿੰਘ ਮਾਨਸਾ , ਅਮਰਜੀਤ ਕੌਰ, ਕਾਤਾਂ ਰਾਣੀ , ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ੍ਹ , ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ ਮਾਨਸਾ , ਮਨਜੀਤ ਕੌਰ ਪਟਿਆਲਾ,ਵੀਰਪਾਲ ਕੌਰ ਤੇ ਹੋਰ ਆਗੂ ਹਾਜਰ ਸਨ ।

Leave a Reply

Your email address will not be published. Required fields are marked *