Headlines

ਉਗਰਾਹਾਂ ਕਬੱਡੀ ਟੂਰਨਾਮੈਂਟ ਦੋਦੜਾ ਦੀ ਟੀਮ ਨੇ ਜਿੱਤਿਆ 

Oplus_16908288

** ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ 

** ਸੁੱਖੀ ਉਗਰਾਹਾਂ ਨੂੰ ਕੀਤਾ ਸਨਮਾਨਤ 

ਦਰਸ਼ਨ ਸਿੰਘ ਚੌਹਾਨ, Bol Punjab De, Buero

ਸੁਨਾਮ — ਸੁਨਾਮ ਨੇੜਲੇ ਪਿੰਡ ਉਗਰਾਹਾਂ ਵਿਖੇ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਇਆ ਕਬੱਡੀ ਟੂਰਨਾਮੈਂਟ ਦੋਦੜਾ ਦੀ ਟੀਮ ਨੇ ਮੇਜ਼ਬਾਨ ਉਗਰਾਹਾਂ ਨੂੰ ਹਰਾਕੇ ਜਿਤਿਆ। ਕਬੱਡੀ 54 ਕਿਲੋ ਦੇ ਫਾਈਨਲ ਮੁਕਾਬਲੇ ਵਿੱਚ ਦੋਦੜਾ ਦੀ ਟੀਮ ਨੇ ਉਗਰਾਹਾਂ ਨੂੰ ਹਰਾਇਆ। ਟੂਰਨਾਮੈਂਟ ਵਿੱਚ ਇਲਾਕੇ ਦੀਆਂ ਦਰਜਨਾਂ ਨਾਮਵਰ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਸੁਖਵੀਰ ਸਿੰਘ ਸੁੱਖੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਯੂਥ ਸਪੋਰਟਸ ਕਲੱਬ ਉਗਰਾਹਾਂ ਦੇ ਪ੍ਰਧਾਨ ਲਾਡੀ ਉਗਰਾਹਾਂ, ਸੈਕਟਰੀ ਜਗਸੀਰ ਸਿੰਘ ਜੱਸਾ, ਜੱਗਾ ਨੱਤ, ਗੋਲਡੀ ਢਿੱਲੋਂ, ਜਗਤਾਰ ਸਿੰਘ ਨੇ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਖੇਡ ਕਲੱਬਾਂ ਨੂੰ ਪਿੰਡਾਂ ਵਿੱਚ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਿੰਡਾਂ ਦੇ ਨੌਜਵਾਨ ਕੌਮੀ ਤੇ ਕੌਮਾਂਤਰੀ ਪੱਧਰ ਤੇ ਆਪਣੇ ਇਲਾਕੇ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਅਕਾਸ਼ ਢਿੱਲੋਂ, ਬੱਬੀ ਢਿੱਲੋਂ, ਸ਼ਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *