Headlines

ਇਮੀਗ੍ਰੇਸ਼ਨ ਬੈਸਟ ਪੀ ਟੀ ਈ ਸੈਂਟਰ  ਅਵਾਰਡ ਨਾਲ ਸਨਮਾਨਿਤ 

ਅਸ਼ਰਫ ਅਨਸਾਰੀ, ਮਲੇਰਕੋਟਲਾ Bol Punjab De, Buero 

ਕੰਪੀਟੀਸ਼ਨ ਇਮੀਗ੍ਰੇਸ਼ਨ ਸੰਸਥਾ ਨੇ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪਿਛਲੇ 11 ਸਾਲਾਂ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ  ਪੀਟੀਈ ਅਤੇ ਆਈਲਟਸ ਦੀ ਕੋਚਿੰਗ ਦੇ ਰਹੀ ਹੈ ਅਤੇ ਕਈ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਾਈ ਦੇ ਸੁਪਨੇ ਪੂਰੇ ਕਰ ਚੁੱਕੀ ਹੈ।

ਇਸ ਸੰਸਥਾ ਦੀ ਖਾਸ ਗੱਲ ਇਸਦੀ ਅਨੁਭਵੀ ਟੀਮ, ਨਵੇਂ ਤਰੀਕੇ ਨਾਲ ਪੜ੍ਹਾਉਣਾ ਅਤੇ ਹਰ ਵਿਦਿਆਰਥੀ ਉੱਤੇ ਧਿਆਨ ਦੇਣਾ ਹੈ। ਵਿਦਿਆਰਥੀਆਂ ਦੀ ਕਮਜ਼ੋਰੀ ਨੂੰ ਸਮਝ ਕੇ ਉਨ੍ਹਾਂ ਲਈ ਖਾਸ ਕਲਾਸਾਂ ਅਤੇ ਮੌਕ ਟੈਸਟ ਕਰਵਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਨਤੀਜੇ ਚੰਗੇ ਆਉਂਦੇ ਹਨ।

ਮਲੇਰਕੋਟਲਾ ਵਿੱਚ ਜੇ ਭਰੋਸੇਯੋਗ ਕੋਚਿੰਗ ਦੀ ਗੱਲ ਹੋਵੇ, ਤਾਂ ਕੰਪੀਟੀਸ਼ਨ ਇਮੀਗ੍ਰੇਸ਼ਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਇਸਦੀ ਵਧੀਆ ਕਾਰਗੁਜਾਰੀ ਕਰਕੇ ਇਸਨੂੰ “ਬੈਸਟ ਪੀਟੀਈ ਸੈਂਟਰ ਐਵਾਰਡ” ਸਮੇਤ ਕਈ ਇਨਾਮ ਮਿਲ ਚੁੱਕੇ ਹਨ ਤੇ ਇਸ ਵਾਰ ਫਿਰ 2026 ਬੈਸਟ ਪੀ ਟੀ ਈ ਸੈਂਟਰ ਅਵਾਰਡ   ਨਾਲ ਸਨਮਾਨਿਤ ਕੀਤਾ ਗਿਆ। 

ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਅਤੇ ਵੀਨੂੰ ਗਰਗ  ਨੇ ਸਾਂਝੇ ਤੋਰ ਤੇ  ਕਿਹਾ ਕਿ ਉਹ ਅੱਗੇ ਵੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਦੇ ਰਹਿਣਗੇ।

ਅੱਜ ਕੈਪਟੀਅਨ ਇਮੀਗ੍ਰੇਸ਼ਨ ਸਿਰਫ ਕੋਚਿੰਗ ਸੈਂਟਰ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਭਰੋਸੇ ਅਤੇ ਸਫਲਤਾ ਦਾ ਨਾਂ ਬਣ ਚੁੱਕਾ ਹੈ।

Leave a Reply

Your email address will not be published. Required fields are marked *