Headlines

ਸ਼ੇਰਪੁਰ ਪੁਲਿਸ ਦੀ ਕਾਰਜਗਾਰੀ ‘ਤੇ ਉੱਠੇ ਸਵਾਲ 

10 ਦਿਨ ਬਾਅਦ ਵੀ ਸ਼ੇਰਪੁਰ ਪੁਲਿਸ ਦੇ ਹੱਥ ਚੋਰਾਂ ਤੋ ਦੂਰ 

ਸ਼ੇਰਪੁਰ, 20 ਮਾਰਚ( ਬਲਜੀਤ ਸਿੰਘ ਟਿੱਬਾ ) Bol Punjab De, Buero 

ਪਿੰਡ ਟਿੱਬਾ ਵਿਖੇ 9 ਅਪ੍ਰੈਲ ਦੀ ਰਾਤ ਨੂੰ ਬੱਸ ਅੱਡੇ ਕੋਲ ਸਥਿਤ ਗੈਵੀ ਸਵੀਟਸ ਅਤੇ ਸੱਤ ਕਰਤਾਰ ਸਵੀਟਸ ਦੀਆਂ ਦੁਕਾਨਾਂ ‘ਚ ਪਾੜ ਲਗਾ ਕੇ ਕੀਤੀ ਗਈ ਚੋਰੀ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਰ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਘਟਨਾ ਨੂੰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਕਿਉਂਕਿ 10 ਦਿਨ ਬੀਤਣ ਦੇ ਬਾਅਦ ਵੀ ਸੇਰਪੁਰ ਪੁਲਿਸ ਦੇ ਹੱਥ ਚੋਰਾਂ ਤੱਕ ਨਹੀਂ ਪਹੁੰਚ ਪਾਏ। 

ਦੁਕਾਨ ਮਾਲਕ ਜਗਦੀਪ ਸਿੰਘ ਅਤੇ ਨਰਿੰਦਰ ਸਿੰਘ ਨੇ ਦਸਿਆ ਕਿ ਘਟਨਾ ਤੋਂ ਅਗਲੇ ਦਿਨ ਸਵੇਰੇ ਥਾਣਾ ਸ਼ੇਰਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰੁਟੀਨ ਤੌਰ ‘ਤੇ ਬਿਆਨ ਦਰਜ ਕਰਕੇ ਆਪਣੀ “ਡਿਊਟੀ” ਪੂਰੀ ਕਰ ਗਈ ਪਰ ਉਸ ਤੋਂ ਬਾਅਦ ਸਾਢੇ ਬਾਰ ਬਾਰ ਥਾਣੇ ਜਾ ਕੇ ਪਹੁੰਚ ਕਰਨ ਦੇ ਬਾਵਜੂਦ ਵੀ ਘਟਨਾ ਦੀ ਕਾਰਵਾਈ ਨੂੰ ਅੱਗੇ ਨਹੀਂ ਵਧਾਇਆ ਗਿਆ ਭਾਵ ਕਿ ਜਾਂਚ ਦਾ ਪਹੀਆ ਜਿਵੇਂ ਥੰਮ ਗਿਆ ਹੋਵੇ।

ਦੁਕਾਨ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ‘ਚੋਂ ਕਰੀਬ 1 ਲੱਖ 80 ਹਜ਼ਾਰ ਰੁਪਏ ਅਤੇ ਡੀਵੀਆਰ ਚੋਰੀ ਹੋਏ ਹਨ ਅਤੇ ਨਰਿੰਦਰ ਸਿੰਘ ਦੀ ਦੁਕਾਨ ਦੇ ਗੱਲੇ ‘ਚੋਂ ਨਕਦੀ ਸਮੇਤ ਡੀਵੀਆਰ ਚੋਰੀ ਹੋ ਗਿਆ ਸੀ। 

ਪੀੜਤਾਂ ਵਿਅਕਤੀਆਂ ਜਗਦੀਪ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ‘ਤੇ ਸੀਸੀਟੀਵੀ ਫੁਟੇਜ ਇਕੱਠੀ ਕਰਕੇ ਸ਼ੱਕੀ ਵਿਅਕਤੀਆਂ ਦੇ ਨਾਮ ਵੀ ਪੁਲਿਸ ਨੂੰ ਸੌਂਪ ਦਿੱਤੇ ਹਨ, ਪਰ ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

——————————–

ਡੱਬੀ ਨਿਊਜ਼

ਇੱਕ ਵਫਦ ਮਿਲੇਗਾ ਜ਼ਿਲਾ ਪੁਲਿਸ ਮੁਖੀ ਨੂੰ:-

ਪਿੰਡ ਟਿੱਬਾ ਵਿਖੇ ਚੋਰੀ ਦੀ ਇਸ ਘਟਨਾ ਸਬੰਧੀ ਪੀੜਿਤ ਧਿਰਾਂ ਸਮੇਤ ਇੱਕ ਵਫਦ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਮਿਲੇਗਾ ਕਿਉਂਕਿ ਪੀੜਤ ਧਿਰ ਸ਼ੇਰਪੁਰ ਪੁਲਿਸ ਦੀ ਕਾਰਜਗਾਰੀ ਤੋਂ ਬਿਲਕੁਲ ਆ ਸੰਤੁਸ਼ਟ ਹੈ ਕਿਉਂਕਿ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। 

———————–

ਇਸ ਸਾਰੇ ਮਾਮਲੇ ਪ੍ਰਤੀ ਇਲਾਕੇ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਇਹ ਪ੍ਰਸ਼ਨ ਖੜਾ ਕਰ ਦਿੱਤਾ ਹੈ ਕਿ ਜੇਕਰ ਸਬੂਤ ਵੀ ਲੋਕਾਂ ਨੂੰ ਆਪ ਹੀ ਇਕੱਠੇ ਕਰਨੇ ਪੈਣ, ਤਾਂ ਫਿਰ ਪੁਲਿਸ ਦੀ ਭੂਮਿਕਾ ਕੀ ਰਹਿ ਜਾਂਦੀ ਹੈ? ਕੀ ਚੋਰਾਂ ਨੂੰ ਖੁੱਲ੍ਹੀ ਛੂਟ ਦਿੱਤੀ ਜਾ ਰਹੀ ਹੈ ਜਾਂ ਫਿਰ ਜਾਂਚ ਸਿਰਫ ਕਾਗਜ਼ਾਂ ‘ਚ ਹੀ ਚੱਲ ਰਹੀ ਹੈ?

—————–

ਕੀ ਕਹਿਣਾ ਹੈ ਥਾਣਾ ਮੁਖੀ ਦਾ:-

ਜਦੋਂ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਸ਼ੇਰਪੁਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਮੁਲਜ਼ਮ ਛੇਤੀ ਹੀ ਪੁਲਿਸ ਗ੍ਰਿਫਤ ‘ਚ ਹੋਣਗੇ।

Leave a Reply

Your email address will not be published. Required fields are marked *