ਸੰਗਰੂਰ, 6 ਅਪ੍ਰੈਲ Bol Punjab De, Buero
ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ (ਰਜਿ: 118) ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਤੋਂ ਇਲਾਵਾ ਪੰਜਾਬ ਰਾਜ ਦੇ ਸਮੂਹ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਡਿੱਪੂ ਹੋਲਡਰ ਅਤੇ ਸੈਂਕੜੇ ਦੀ ਗਿਣਤੀ ਵਿਚ ਰਾਸ਼ਨ ਕਾਰਡ ਧਾਰਕਾਂ ਨੇ ਹਿੱਸਾ ਲਿਆ ਅਤੇ ਡਿਪੂ ਹੋਲਡਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਅਪੀਲ ਕੀਤੀ। ਸੰਗਰੂਰ ਪਟਿਆਲਾ ਰੋਡ ਤੇ ਪੰਜਾਬ ਭਰ ਤੋਂ ਇੱਕਤਰ ਡਿੱਪੂ ਹੋਲਡਰਾਂ ਦੇ ਭਰਵੇਂ ਇੱਕਠ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵੱਲ ਕੂਚ ਕੀਤਾ ਤਾਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਚਲਦਿਆਂ ਪੁਲਿਸ ਨੇ ਸਮੂਹ ਡਿੱਪੂ ਹੋਲਡਰਾਂ ਨੂੰ ਕਲੋਨੀ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਕੜਕਦੀ ਧੁੱਪ ਵਿਚ ਡਿੱਪੂ ਹੋਲਡਰ ਸੜਕ ਤੇ ਹੀ ਬੈਠ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਬਦਲਾਓ ਦਾ ਨਾਅਰਾ ਦੇ ਕੇ ਆਈ ਆਪ ਸਰਕਾਰ ਦੇ ਜ਼ਬਰ ਦੀ ਚੱਕੀ ਹੇਠ ਸੂਬੇ ਦੇ ਡਿੱਪੂ ਹੋਲਡਰ ਮੁੱਢ ਤੋ ਹੀ ਪਿਸਣ ਲਈ ਮਜ਼ਬੂਰ ਹਨ।
ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਪਾਰਟੀ ਨੇ ਡਿੱਪੂ ਹੋਲਡਰਾਂ ਨੂੰ ਇੱਜਤ ਦੀ ਰੋਟੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ 4 ਸਾਲ ਬੀਤ ਜਾਣ ਤੇ ਵੀ ਡਿੱਪੂ ਹੋਲਡਰਾਂ ਦੀ ਕਿਸੇ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਡਿੱਪੂ ਹੋਲਡਰਾਂ ਨੂੰ ਮਾਰਕਫੈਡ ਡਿੱਪੂਆਂ ਦੀ ਤਰਜ ਤੇ, ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ ਅਤੇ 68000/- ਤਨਖਾਹ ਪ੍ਰਤੀ ਮਹੀਨਾ ਮਾਣਭੱਤਾ ਮਾਰਕਫੈੱਡ ਦੀ ਤਰਜ਼ ਦਿੱਤੇ ਜਾਣ, ਕਣਕ ਦੀ ਵੰਡ ਹਰ ਮਹੀਨੇ ਕੀਤੇ ਜਾਣ, ਕਣਕ ਦਾ ਕਮਿਸ਼ਨ ਅਤੇ ਲੋਡਿੰਗ-ਅਨਲੋਡਿੰਗ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ, ਬੰਦ ਪਈਆਂ ਸਪਲਾ ਈਆਂ ਬਹਾਲ ਕੀਤੇ ਜਾਣ, ਨਵੇਂ ਰਾਸ਼ਨ ਕਾਰਡਾਂ ਵਿੱਚ ਨਾਮ ਚੜਾਉਣ ਅਤੇ ਕਟਾਉਣ ਦੀ ਜੁੰਮੇਵਾਰੀ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ, ਲੋਡਿੱਗ-ਅਣਲੋਡਿੰਗ ਟਰਾਂਸਪੋਰਟ ਅਤੇ ਲੇਬਰ ਦੀ ਰਕਮ ਜੋ ਠੇਕੇਦਾਰਾਂ ਨੂੰ ਅਦਾ ਕੀਤੀ ਜਾਂਦੀ ਹੈ ਉਹ ਡਿੱਪੂ ਹੋਲਡਰਾਂ ਨੂੰ ਦਿਤੇ ਜਾਣ, ਡਿੱਪੂ ਹੋਲਡਰਾਂ ਨੂੰ ਕਣਕ ਦੀ ਸ਼ਾਰਟੇਜ ਦਿਤੇ ਜਾਣ ਸਮੇਤ ਇਸ ਧੰਦੇ ਨੂੰ ਬਚਾਉਣ ਲਈ ਹੋਰਨਾਂ ਮੰਗਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੁਨਾਮ, ਵਿਨੋਦ ਸ਼ਰਮਾ ਸੂਬਾ ਪ੍ਰੈੱਸ ਸਕਤੱਰ, ਸੁਰਜੀਤ ਸਿੰਘ ਮੰਗੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਬਿੰਦਰ ਸਿੰਘ ਉਗੋ ਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ, ਬਲਜਿੰਦਰ ਸਿੰਘ ਅੰਮ੍ਰਿਤਸਰ, ਅਨਿਲ ਕੁਮਾਰ ਪਟਿਆਲਾ, ਜਸਪ੍ਰੀਤ ਸਿੰਘ ਮੋਹਾਲੀ, ਧਰਮਪਾਲ ਬਰਨਾਲਾ, ਸੰਤੋਖ ਸਿੰਘ ਬਠਿੰਡਾ, ਮੋਹਨ ਲਾਲ ਗੁਰਦਾਸਪੁਰ, ਰਜਿੰਦਰ ਸਿੰਘ ਫਿਰੋਜ਼ਪੁਰ, ਦਿਲਬਾਰ ਸਿੰਘ ਮੋਗਾ, ਤਰਸੇਮ ਸਿੰਘ ਤਰਨ ਤਾਰਨ, ਪ੍ਰੀਤਮ ਸਿੰਘ ਦੇਵੀਗੜ੍ਹ, ਗੁਰਬਚਨ ਸਿੰਘ ਲਾਲੀ ਕਪੂਰਥਲਾ, ਹਰਵਿੰਦਰ ਸਿੰਘ ਨਵਾਂ ਸ਼ਹਿਰ, ਬਖਸ਼ੀਸ਼ ਸਿੰਘ ਕੋਟ ਈਸੇ ਖਾਂ, ਬਹਾਦਰ ਚੰਦ ਅਰੋੜਾ ਚੇਅਰਮੈਨ ਨਵਾਂ ਸ਼ਹਿਰ, ਬਿੱਟੂ ਬਾਠ ਫਿਰੋਜ਼ਪੁਰ, ਵਿਸਾਖਾ ਸਿੰਘ ਫ਼ਤਹਿਗੜ੍ਹ ਸਾਹਿਬ, ਡਾ. ਜੱਗਾ ਸਿੰਘ ਮੌੜ, ਪਰਮਜੀਤ ਸਿੰਘ ਲੁਧਿਆਣਾ, ਪਰਮਜੀਤ ਸਿੰਘ ਹਾਂਡਾ ਸੁਨਾਮ,ਪਾਲ ਕੌਰ ਆਗੂ ਨਰੇਗਾ ਫਰੰਟ, ਮੁਹੰਮਦ ਸਲੀਮ ਸੂਬਾ ਪ੍ਰੈੱਸ ਸਕਤੱਰ, ਮੱਖਣ ਗਰਗ, ਕਰਨ ਸਿੰਘ ਹੁਸ਼ਿਆਰਪੁਰ, ਬਿੱਲੂ ਬਜਾਜ ਫਰੀਦਕੋਟ, ਭੁਪਿੰਦਰ ਸਿੰਘ ਫਾਜ਼ਿਲਕਾ, ਦਵਿੰਦਰ ਸਿੰਘ ਮੀਤ ਪ੍ਰਧਾਨ, ਫਾਜ਼ਿਲਕਾ,ਡੇਮੋਕ੍ਰੇਟਿਕ ਮਨਰੇਗਾ ਫਰੰਟ ਦੇ ਸੂਬਾ ਆਗੂ ਹਰਪਾਲ ਕੌਰ ਟਿੱਬੀ ਕਰਮਜੀਤ ਸਿੰਘ ਮਾਲੇਰਕੋਟਲਾ, ਗੁਰਜੰਟ ਸਿੰਘ ਸ਼ੇਰੋਂ, ਬਲਵਿੰਦਰ ਕੁਮਾਰ, ਜਸਵੀਰ ਸਿੰਘ ਸ਼ੇਰੋਂ, ਕਰਨੈਲ ਸਿੰਘ ਲੌਂਗੋਵਾਲ ਸਮੇਤ ਵੱਖ ਵੱਖ ਜ਼ਿਲਿਆਂ ਚੋਂ ਆਏ ਅਹੁਦੇਦਾਰਾਂ ਨੇ ਸੰਬੋਧਨ ਕੀਤਾ।