Headlines

*ਦੇਸ਼ ਦੀਆਂ ਸਮੂਹ ਰਾਜ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਉਹ ਮਨਰੇਗਾ ਸਬੰਧੀ ਕਾਨੂੰਨ ਵਿੱਚ ਮਜ਼ਦੂਰ ਪੱਖੀ ਸੰਸੋਧਨ ਕਰਨ : ਕੇ.ਐਨ.ਉਮੇਸ਼*

*‘ਸੀਪੀਐਮ ਸਾਰੇ ਦੇਸ਼ ਦੀਆਂ ਸਰਕਾਰਾਂ ਤੱਕ ਪਹੁੰਚ ਕਰਕੇ ਕਾਨੂੰਨ ਵਿੱਚ ਬਦਲਾਅ ਦੀ ਮੰਗ ਰੱਖੇਗੀ’*

*ਕਾਨੂੰਨ ਵਿੱਚ ਬਦਲਾਅ ਨੂੰ ਲੈ ਕੇ ਛੇਤੀ ਹੀ ਪੰਜਾਬ ਸਰਕਾਰ ਨੂੰ ਮਿਲੇਗਾ ਡੈਪੂਟੇਸ਼ਨ : ਕਾਮਰੇਡ ਸੁਖਵਿੰਦਰ ਸਿੰਘ ਸੇਖੋਂ*

ਸੰਗਰੂਰ, 10 ਜੂਨ Bol Punjab De, Buero 

ਦੇਸ਼ ਦੇ ਸਮੂਹ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਮਜ਼ਦੂਰ ਵਿਰੋਧੀ ਮਨਰੇਗਾ ਸਬੰਧੀ ਕਾਨੂੰਨ ’ਚ ਆਪਣੇ ਪੱਧਰ ’ਤੇ ਬਦਲਾਅ ਕਰਨ। ਇਹ ਪ੍ਰਗਟਾਵਾ ਸੀਪੀਐਮ ਦੀ ਆਲ ਇੰਡੀਆ ਸੈਂਟਰ ਕਮੇਟੀ ਦੇ ਮੈਂਬਰ ਕੇ.ਐਨ.ਉਮੇਸ਼ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਗੱਲਬਾਤ ਕਰਦਿਆਂ ਸ੍ਰੀ ਉਮੇਸ਼ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਸੰਵਿਧਾਨਿਕ ਅਧਿਕਾਰ ਮੌਜ਼ੂਦ ਹਨ ਕਿ ਉਹ ਕੇਂਦਰ ਸਰਕਾਰ ਦੇ ਕਿਸੇ ਵੀ ਕਾਨੂੰਨ ਵਿੱਚ ਆਪਣੇ ਪੱਧਰ ਤੇ ਬਦਲਾਅ ਕਰ ਸਕਦੀਆਂ ਹਨ।  ਇਸੇ ਲਈ ਸੀਪੀਐਮ ਦੀ ਕੇਂਦਰੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਦੇ ਮਨਰੇਗਾ ਸਬੰਧੀ ਕਾਨੂੰਨ ਦੇ ਖਿਲਾਫ਼ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਤੱਕ ਪਹੁੰਚ ਕਰਕੇ ਉਨਾਂ ਨੂੰ ਇਹ ਅਪੀਲ ਕੀਤੀ ਜਾਵੇਗੀ ਕਿ ਇਸ ਕਾਨੂੰਨ ਵਿੱਚ ਸੰਸੋਧਨ ਕਰਕੇ ਇਸ ਨੂੰ ਮੁਕੰਮਲ ਰੂਪ ਵਿੱਚ ਮਜ਼ਦੂਰ ਪੱਖੀ ਬਣਾਇਆ ਜਾਵੇ।

ਉਨਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਜਾਂ ਕਿਸੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਹਨ ਅਸੀਂ ਉਨਾਂ ਨੂੰ ਵੀ ਇਸ ਬਾਰੇ ਅਪੀਲਾਂ ਕਰਾਂਗੇ। ਰਾਜ ਸਰਕਾਰਾਂ ਕਿਸੇ ਵੀ ਕਾਨੂੰਨ ਸੰਵਿਧਾਨਿਕ ਅਧਿਕਾਰਾਂ ਤਹਿਤ ਲਚਕੀਲਾ ਬਣਾ ਸਕਦੀਆਂ ਹਨ।

ਗੱਲਬਾਤ ਕਰਦਿਆਂ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਮਾਲਵੇ ਦੇ ਚਾਰ ਜ਼ਿਲਿਆਂ ਸੰਗਰੂਰ, ਬਰਨਾਲਾ, ਮਾਲੇਰਕੋਟਲਾ ਅਤੇ ਲੁਧਿਆਣਾ ਦੇ ਪਾਰਟੀ ਆਗੂਆਂ ਦੀ ਸਕੂਲਿੰਗ ਹੋਈ ਜਿਸ ਵਿੱਚ ਸਾਰੇ ਆਗੂਆਂ ਨੂੰ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਹੋਰ ਦੱਸਿਆ ਕਿ ਸੀਪੀਐਮ ਦੇ ਆਗੂ ਡੈਪੂਟੇਸ਼ਨ ਦੇ ਰੂਪ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਲਦ ਮਿਲਣਗੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਮਨਰੇਗਾ ਕਾਨੂੰਨ ਸੰਸੋਧਨ ਕਰਕੇ ਮਜ਼ਦੂਰ ਪੱਖੀ ਬਣਾਇਆ ਜਾਵੇ। ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ। ਆਰਡੀਐਕਸ ਤੇ ਵੱਡੇ ਪੱਧਰ ਤੇ ਨਸ਼ਿਆਂ ਦਾ ਬਰਾਮਦ ਹੋਣਾ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੇ ਹਨ। ਉਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਫਿਰਕੂ ਸੋਚ ਅਤੇ ਨਸ਼ਿਆਂ ਰਾਹੀਂ ਭਟਕਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ਉਨਾਂ ਇਹ ਵੀ ਆਖਿਆ ਕਿ ਪੰਜਾਬ ਵਿੱਚ ਭਿ੍ਰਸ਼ਟਾਚਾਰ ਦਾ ਬੋਲ ਬਾਲਾ ਹੈ। ਪੰਜਾਬ ਵਿੱਚ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਬਣਿਆ ਵਿਜੀਲੈਂਸ ਵਿਭਾਗ ਖੁਦ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਬੀਆਈ ਦੀ ਜਾਂਚ ਅਧੀਨ ਹੈ।

ਇਸ ਮੌਕੇ ਕਾਮਰੇਡ ਜਤਿੰਦਰਪਾਲ ਸਿੰਘ ਮੀਤ ਪ੍ਰਧਾਨ ਸੀਆਈਟੀਯੂ ਪੰਜਾਬ, ਕਾਮਰੇਡ ਅਬਦੁਲ ਸਤਾਰ ਸੂਬਾ ਸਕੱਤਰੇਤ ਮੈਂਬਰ, ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲਾ ਸਕੱਤਰ ਸੀਪੀਆਈਐਮ ਸੰਗਰੂਰ ਤੋਂ ਇਲਾਵਾ ਜ਼ਿਲਾ ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਲੁਧਿਆਣਾ ਦੇ ਆਗੂ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *