ਸ਼ੇਰਪੁਰ (ਬਲਜੀਤ ਸਿੰਘ ਟਿੱਬਾ ) Bol Punjab De, Buero
ਅੱਜ ਕਸ਼ਬਾ ਸ਼ੇਰਪੁਰ ਦੇ ਕਾਤਰੋਂ ਚੌਂਕ ਵਿੱਚ ਜ਼ਿਲਾ ਟਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕਰਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਜਿੱਥੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ ਉਥੇ ਹੀ ਕੁਝ ਨੂੰ ਹਦਾਇਤਾਂ ਦੇ ਕੇ ਛੱਡਿਆ ਗਿਆ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਲੰਮੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਕੂਲਾਂ ਵੱਲੋਂ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਜਿਸ ਕਰਕੇ ਅੱਜ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕਰਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ । ਉੱਥੇ ਹੀ ਅਧੂਰੇ ਕਾਗਜ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਅੱਜ ਕਸਬੇ ਅੰਦਰ ਦੋ ਦਰਜਨ ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਹਨ ਅਤੇ ਕੁਝ ਵਾਹਨ ਚਾਲਕਾਂ ਨੂੰ ਵਾਰਨਿੰਗ ਦੇਕੇ ਛੱਡਿਆ ਗਿਆ ਹੈ । ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਵਹੀਕਲ ਨਾ ਦੇਣ ਅਤੇ ਵਹੀਕਲਾਂ ਦੇ ਕਾਗਜਾਤ ਪੂਰੇ ਰੱਖਣ। ਇਸ ਮੌਕੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਰਾਮ ਪ੍ਰਤਾਪ ਸਿੰਘ ਤੋਂ ਇਲਾਵਾ ਐਜੂਕੇਸ਼ਨ ਸਟਾਫ ਮੌਜੂਦ ਸੀ।