** ਕਿਹਾ ਮਧਾਨ ਪਰਵਾਰ ਨੇ ਹਮੇਸ਼ਾ ਵਿਕਾਸ ਨੂੰ ਦਿੱਤੀ ਤਰਜੀਹ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਨਗਰ ਕੌਂਸਲ ਸੁਨਾਮ ਦੇ ਵਾਰਡ ਨੰਬਰ ਛੇ ਤੋਂ ਉਮੀਦਵਾਰ ਮੋਂਟੀ ਮਧਾਨ ਨੇ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਆਪਣੇ ਮਾਤਾ ਪਿਤਾ ਨਾਲ ਜਾਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਪਿਤਾ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਕੁਮਾਰ ਪੱਪਾ ਅਤੇ ਮਾਤਾ ਸਾਬਕਾ ਕੌਂਸਲਰ ਕਾਂਤਾ ਪੱਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ। ਦੱਸ ਦੇਈਏ ਵਰੁਣ ਕੁਮਾਰ ਮੋਂਟੀ ਮਧਾਨ ਮੌਜੂਦਾ ਕੌਂਸਲਰ ਸਨ। ਸੁਨਾਮ ਮਿਉਂਸਪਲ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਕੁਮਾਰ ਪੱਪਾ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਮਧਾਨ ਪਰਿਵਾਰ ਦੀ ਮੁੱਢਲੀ ਤਰਜੀਹ ਵਿਕਾਸ ਰਹੀ ਹੈ, ਭਵਿੱਖ ਵਿੱਚ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ। ਜ਼ਿਕਰਯੋਗ ਹੈ ਪਿਛਲੇ ਤਿੰਨ ਦਹਾਕਿਆਂ ਤੋਂ ਮਧਾਨ ਪਰਵਾਰ ਦਾ ਮੈਂਬਰ ਨਗਰ ਕੌਂਸਲ ਦੇ ਹਾਊਸ ਦਾ ਮੈਂਬਰ ਚਲਿਆ ਆ ਰਿਹਾ ਹੈ। ਇਸ ਮੌਕੇ ਰਮਨਦੀਪ ਮਧਾਨ, ਨਿਤਿਨ, ਹਨੀ, ਠੇਕੇਦਾਰ ਹਰਜੀਤ ਸਿੰਘ, ਹਰਮਿੰਦਰ ਸਿੰਘ, ਮਹਿੰਦਰ ਸੈਣੀ, ਸੁਖਵਿੰਦਰ ਸਿੰਘ ਮੋਹਲ, ਜਗਦੀਸ਼ ਸਿੰਘ, ਰਾਜੂ ਕਤਿਆਲ, ਵਿਕਰਮ ਵਿੱਕੀ ਸਮੇਤ ਹੋਰ ਮੈਂਬਰ ਹਾਜ਼ਰ ਸਨ।