** ਕਿਹਾ ਬੈਂਕ ਮੈਨੇਜਰਾਂ ਨੇ ਕਿਸਾਨਾਂ ਤੋਂ ਲਏ ਨੇ ਖਾਲੀ ਚੈੱਕ
** ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਸੜਕਾਂ ਜਾਮ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕੌਮੀ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਤੋਂ ਖਾਲੀ ਚੈੱਕ ਲੈਣ ਵਾਲੇ ਬੈਂਕ ਮੈਨੇਜਰਾਂ ਦੇ ਖਿਲਾਫ ਮਾਮਲੇ ਦਰਜ਼ ਕਰਕੇ ਜੇਲ੍ਹਾਂ ਵਿੱਚ ਡੱਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਮਰਸੀਅਲ ਬੈਂਕਾਂ ਦੀ ਤਰਜ਼ ਤੇ ਸਹਿਕਾਰੀ ਬੈਂਕਾਂ ਵਿੱਚ ਵੀ ਯਕਮੁਸ਼ਤ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਅੱਗੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਨੂੰ ਜਿੰਦਰਾ ਮਾਰਕੇ ਚੱਲ ਰਹੇ ਪੱਕੇ ਧਰਨੇ ਦੇ ਪੰਜਵੇ ਦਿਨ ਸ਼ਮੂਲੀਅਤ ਕਰਦਿਆਂ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮਜਬੂਰੀ ਵੱਸ ਕਰਜ਼ਾ ਨਾ ਮੋੜ ਸਕਣ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਕੇ ਉਗਰਾਹੀ ਕਰਨ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀਬਾੜੀ ਵਿਕਾਸ ਬੈਂਕਾਂ ਨੇ ਲੱਗਭੱਗ ਹਰ ਕਿਸਾਨ ਦੇ ਖਾਲੀ ਚੈੱਕ ਲੈਕੇ ਰੱਖੇ ਹੋਏ ਹਨ, ਜਿਹੜਾ ਗੈਰ ਕਾਨੂੰਨੀ ਵਰਤਾਰਾ ਹੈ । ਉਨ੍ਹਾਂ ਆਖਿਆ ਕਿ ਬੈਂਕਾਂ ਦੁਆਰਾ ਖਾਲੀ ਚੈੱਕਾਂ ਦੇ ਅਧਾਰ ਤੇ ਕਿਸਾਨਾਂ ਦੇ ਖਿਲਾਫ ਅਦਾਲਤਾਂ ਵਿੱਚ ਕੇਸ ਪਾਉਂਦੇ ਹਨ, ਕਿਸਾਨ ਜੇਲ ਜਾਂਦਾ ਤੇ ਫਿਰ ਉਹ ਜੇਲ ਤੋਂ ਡਰਦਾ ਆਪਣੀ ਜਮੀਨ ਵੇਚਦਾ । ਕਿਸਾਨ ਆਗੂ ਡੱਲੇਵਾਲ ਨੇ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਕਰਵਾਉਣ ਤੇ ਕਿਸਾਨਾਂ ਖਿਲਾਫ ਚੈੱਕ ਬਾਉਂਸ ਕਰਵਾਕੇ ਲਾਏ ਕੇਸ ਵਾਪਿਸ ਕਰਾਉਣ ਲਈ ਸੰਘਰਸ਼ ਕਰ ਰਹੇ ਹਾ । ਕਰਜ਼ਾ ਲੈਣ ਸਮੇਂ ਕਿਸਾਨਾਂ ਤੋਂ ਸਕਿਊਰਿਟੀ ਵਜੋਂ ਜਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਈਆਂ ਹਨ ਤਾਂ ਦੂਜੀ ਸਕਿਊਰਿਟੀ ਵਜੋਂ ਖਾਲੀ ਚੈੱਕ ਲੈਣ ਦੀ ਕੋਈ ਤੁਕ ਨਹੀਂ ਬਣਦੀ। ਉਨਾਂ ਕਿਹਾ ਕਿ ਜਿਹੜੇ ਮੈਨੇਜਰਾਂ ਨੇ ਖਾਲੀ ਚੈਕ ਲੈ ਕੇ ਰੱਖੇ ਹੋਏ ਹਨ ਸਰਕਾਰ ਉਨਾਂ ਮੈਨੇਜਰਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੈਂਕਾਂ ਨਾਲ ਸਬੰਧਿਤ ਮੰਗਾਂ ਜਲਦ ਨਾ ਮੰਨੀਆ ਤਾਂ ਆਉਣ ਵਾਲੇ ਦਿਨਾਂ ਚ ਸੜਕਾਂ ਜਾਮ ਕਰਨ ਲਈ ਮਜਬੂਰ ਹੋਵਾਂਗੇ।ਇਸ ਮੌਕੇ ਜ਼ਿਲਾ ਪ੍ਰਧਾਨ ਗੁਰਬਖਸੀਸ ਸਿੰਘ ਬਾਲਦ ਕਲਾਂ, ਕੇਵਲ ਸਿੰਘ ਜਵੰਧਾ, ਰਾਮਫਲ ਸਿੰਘ ਝਲੂਰ, ਕਰਮਜੀਤ ਸਿੰਘ ਬਾਲਦ ਕਲਾਂ,ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ ,ਦਲੇਲ ਸਿੰਘ ਚੱਠਾ, ਮਨਿੰਦਰ ਸਿੰਘ ਲਦਾਲ,ਕਾਲਾ ਸਿੰਘ ਜਵੰਧਾ,ਦੇਵ ਸਿੰਘ ਖਡਿਆਲ, ਬਿੰਦਰ ਲਹਿਲ ਕਲਾਂ, ਮਨਜੀਤ ਸਿੰਘ ਖਾਈ, ਮਨਪ੍ਰੀਤ ਸਿੰਘ ਗਾਗਾ, ਅਵਤਾਰ ਸਿੰਘ ਰਾਮਪੁਰਾ,ਪ੍ਰਿੰਸ ਗੰਢੂਆਂ,ਹਰਜਿੰਦਰ ਸਿੰਘ ਮਹਿਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਫਾਈਲ 15– ਕਿਸਾਨ ਸੁਨਾਮ