Headlines

ਰਾਮ ਸਿੰਘ ਬੀਕੇਯੂ ਦੇ ਇਕਾਈ ਪ੍ਰਧਾਨ ਬਣੇ 

** ਕਿਹਾ ਕਿਸਾਨ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪਿੰਡ ਹੰਬਲਵਾਸ ਜਖੇਪਲ ਦੇ ਪਿੰਡ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਰਾਮ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਸੈਕਟਰੀ ਗੁਰਪਿਆਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰੂਪ ਸਿੰਘ, ਮੀਤ ਪ੍ਰਧਾਨ…

Read More

*ਨੌਜਵਾਨ ਆਗੂ ਰਛਪਾਲ ਸਿੰਘ ਭੁੱਲਰਹੇੜੀ ਨੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ*

*-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਤੇ ਓ.ਐਸ.ਡੀ ਸੁਖਵੀਰ ਸਿੰਘ ਦੀ ਮੌਜੂਦਗੀ ‘ਚ ਸਭਾਲਿਆ ਅਹੁਦਾ*  *-ਸੌਂਪੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ: ਰਛਪਾਲ ਸਿੰਘ ਭੁੱਲਰਹੇੜੀ* ਸੰਗਰੂਰ, 27 ਮਈ Bol Punjab De, Buero  ਨੌਜਵਾਨ ਆਗੂ ਰਛਪਾਲ ਸਿੰਘ ਭੁੱਲਰਹੇੜੀ ਜੋ ਪਿਛਲੇ ਦਿਨੀਂ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਚੇਅਰਮੈਨ ਚੁਣੇ ਗਏ ਸਨ, ਉਨ੍ਹਾਂ ਨੇ…

Read More

🌤️ ਪੰਜਾਬ ਮੌਸਮ ਅਪਡੇਟ: ਹੀਟਵੇਵ ਦਾ ਕਹਿਰ ਜਾਰੀ, ਮੀਂਹ ਤੋਂ ਮਿਲ ਸਕਦੀ ਰਾਹਤ

Bol Punjab De, Buero  ਪੰਜਾਬ ਸਮੇਤ ਉੱਤਰੀ ਭਾਰਤ ਇਸ ਵੇਲੇ ਭਿਆਨਕ ਹੀਟਵੇਵ ਦੀ ਚਪੇਟ ਵਿੱਚ ਹੈ। ਮੌਸਮ ਵਿਭਾਗ (IMD) ਅਨੁਸਾਰ ਅਗਲੇ 2 ਤੋਂ 3 ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਖਾਸ ਕਰਕੇ ਮਾਲਵਾ ਅਤੇ ਦੋਆਬਾ ਖੇਤਰ ਵਿੱਚ ਗਰਮੀ ਦਾ ਅਸਰ ਕਾਫੀ ਜ਼ਿਆਦਾ ਰਹੇਗਾ। IMD…

Read More

🇺🇸 ਅਮਰੀਕਾ ਵਿੱਚ ਚੋਣੀ ਮਾਹੌਲ ਗਰਮ, Midterm Elections ਤੋਂ ਪਹਿਲਾਂ ਸਿਆਸੀ ਟੱਕਰ ਤੇਜ਼

Bol Punjab De, Buero  ਅਮਰੀਕਾ ਵਿੱਚ 2026 ਦੀਆਂ Midterm Elections ਤੋਂ ਪਹਿਲਾਂ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। Republican Party ਅਤੇ Democratic Party ਵਿਚਾਲੇ ਇਮੀਗ੍ਰੇਸ਼ਨ, ਅਰਥਵਿਵਸਥਾ, ਮਹਿੰਗਾਈ, ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਤਿੱਖੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਚੋਣਾਂ ਤੋਂ ਪਹਿਲਾਂ ਦੋਵੇਂ ਵੱਡੀਆਂ ਪਾਰਟੀਆਂ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰ ਚੁੱਕੀਆਂ…

Read More

IPL 2026 Qualifier-1 ’ਚ RCB vs GT ਦੀ ਮਹਾਂਟੱਕਰ, ਧਰਮਸ਼ਾਲਾ ਵਿੱਚ ਕ੍ਰਿਕਟ ਪ੍ਰੇਮੀਆਂ ਦਾ ਜ਼ਬਰਦਸਤ ਜੋਸ਼

Bol Punjab De, Buero  Royal Challengers Bengaluru ਅਤੇ Gujarat Titans ਵਿਚਾਲੇ IPL 2026 ਦਾ ਪਹਿਲਾ Qualifier ਮੈਚ ਅੱਜ ਧਰਮਸ਼ਾਲਾ ਦੇ ਖੂਬਸੂਰਤ HPCA Stadium ਵਿੱਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਲਈ ਇਹ ਮੁਕਾਬਲਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਤਣ ਵਾਲੀ ਟੀਮ ਸਿੱਧੀ ਫਾਈਨਲ ਵਿੱਚ ਦਾਖਲਾ ਕਰੇਗੀ, ਜਦਕਿ ਹਾਰਨ ਵਾਲੀ ਟੀਮ ਨੂੰ ਇਕ ਹੋਰ…

Read More

NEET-UG 2026 ਪੇਪਰ ਲੀਕ ਮਾਮਲੇ ’ਤੇ ਬਵਾਲ, ਰਾਂਚੀ ਵਿੱਚ BJYM ਅਤੇ NSUI ਵਰਕਰਾਂ ਵਿਚਾਲੇ ਝੜਪ

Bol Punjab De, Buero  ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ NEET-UG 2026 ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਕਥਿਤ ਪੇਪਰ ਲੀਕ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਮੰਗਲਵਾਰ ਨੂੰ Bharatiya Janata Yuva…

Read More

ਨਗਰ ਨਿਗਮ ਚੋਣਾਂ ’ਚ ਵੱਡੀ ਵੋਟਿੰਗ, ਕਈ ਥਾਵਾਂ ’ਤੇ ਹੰਗਾਮੇ ਤੇ ਝੜਪਾਂ

Bol Punjab De, Buero  ਪੰਜਾਬ ਦੀ ਰਾਜਨੀਤੀ ਲਈ “ਸੈਮੀਫਾਈਨਲ” ਮੰਨੀਆਂ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਮੰਗਲਵਾਰ ਨੂੰ ਸੂਬੇ ਭਰ ਵਿੱਚ ਭਾਰੀ ਵੋਟਿੰਗ ਦਰਜ ਕੀਤੀ ਗਈ। ਸ਼ਾਮ 5 ਵਜੇ ਤੱਕ ਕਰੀਬ 61.5 ਫੀਸਦੀ ਵੋਟਿੰਗ ਹੋਣ ਦੀ ਜਾਣਕਾਰੀ ਸਾਹਮਣੇ ਆਈ। ਹਾਲਾਂਕਿ ਚੋਣ ਪ੍ਰਕਿਰਿਆ ਦੌਰਾਨ ਕਈ ਇਲਾਕਿਆਂ ਵਿੱਚ ਝੜਪਾਂ, ਹੰਗਾਮੇ, ਪੱਥਰਬਾਜ਼ੀ ਅਤੇ…

Read More

ਜ਼ਿਲ੍ਹਾ ਮਲੇਰਕੋਟਲਾ ’ਚ ਨਗਰ ਕੌਂਸਲਾਂ/ਨਗਰ ਪੰਚਾਇਤ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ : ਡਿਪਟੀ ਕਮਿਸ਼ਨਰ

* ਜ਼ਿਲ੍ਹੇ ਵਿੱਚ ਨਗਰ ਕੌਸ਼ਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਕਰੀਬ 72.14 ਫੀਸਦੀ ਮਤਦਾਨ ਹੋਇਆ * ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਣ ’ਤੇ ਵੋਟਰਾਂ, ਚੋਣ ਅਮਲੇ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਮਾਲੇਰਕੋਟਲਾ, 26 ਮਈ Bol Punjab De, Buero                          ਜ਼ਿਲ੍ਹਾ ਮਲੇਰਕੋਟਲਾ ਵਿੱਚ ਨਗਰ ਕੌਂਸਲ ਮਾਲੇਰਕੋਟਲਾ, ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਲਈ ਹੋਈ ਵੋਟਿੰਗ ਅੱਜ…

Read More

ਸੁਨਾਮ ਵਿਖੇ, ਕੌਂਸਲ ਚੋਣਾਂ ਦਾ ਅਮਲ ਸੰਪੰਨ 

** ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਚ, ਹੋਈ ਬੰਦ  ** ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਰਹੀ ਸ਼ਾਂਤੀ  ** ਵੋਟਰਾਂ ਨੇ ਸਵੇਰੇ ਸਮੇਂ ਲੰਮੀਆਂ ਕਤਾਰਾਂ ਲਾਕੇ ਪਾਈਆਂ ਵੋਟਾਂ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ– ਨਗਰ ਕੌਂਸਲ ਸੁਨਾਮ ਦੀਆਂ ਚੋਣਾਂ ਦਾ ਅਮਲ ਸੰਪੰਨ ਹੋ ਗਿਆ। ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਚ ਬੰਦ ਹੋ ਗਈ ਹੈ। ਜਾਣਕਾਰੀ…

Read More

ਮਾਲੇਰਕੋਟਲਾ ਨੇ ਫਿਰ ਦਿੱਤਾ ਭਾਈਚਾਰਕ ਸਾਂਝ ਅਤੇ ਅਮਨ-ਅਮਾਨ ਦਾ ਸੁਨੇਹਾ – ਐੱਸ.ਐੱਸ.ਪੀ. ਗੁਰਮੀਤ ਸਿੰਘ

·         ਕਿਹਾ, ਸ਼ਾਂਤਮਈ ਚੋਣਾਂ ਲਈ ਉਮੀਦਵਾਰਾਂ, ਵੋਟਰਾਂ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਦੀ ਸਾਂਝੀ ਕੋਸ਼ਿਸ਼ ਕਾਬਿਲੇ-ਤਾਰੀਫ਼  ਮਾਲੇਰਕੋਟਲਾ, 26 ਮਈ Bol Punjab De, Buero                      ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ-8 ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗੁਰਮੀਤ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ ਹਮੇਸ਼ਾ ਤੋਂ ਭਾਈਚਾਰਕ ਸਾਂਝ, ਅਮਨ-ਅਮਾਨ ਅਤੇ ਆਪਸੀ ਪਿਆਰ ਦਾ ਪ੍ਰਤੀਕ ਰਿਹਾ ਹੈ ਅਤੇ ਇਸ ਵਾਰ ਵੀ ਚੋਣਾਂ ਦੌਰਾਨ ਲੋਕਾਂ ਨੇ ਉਸ ਪਰੰਪਰਾ ਨੂੰ ਕਾਇਮ ਰੱਖਿਆ ਹੈ।                 ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਵਾਰਡ ਨੰਬਰ-8 ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ, ਪਰ ਸਾਰੇ ਉਮੀਦਵਾਰਾਂ, ਸਿਆਸੀ ਪਾਰਟੀਆਂ, ਵਰਕਰਾਂ ਅਤੇ ਵੋਟਰਾਂ ਨੇ ਮਿਲਜੁਲ ਕੇ ਸ਼ਾਂਤਮਈ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੇ ਆਪਸੀ ਸਹਿਮਤੀ ਨਾਲ ਭਾਈਚਾਰਕ ਸਾਂਝ ਅਤੇ ਕਾਨੂੰਨ ਦੀ ਪਾਲਣਾ ਨੂੰ ਪਹਿਲ ਦਿੱਤੀ, ਜਿਸ ਕਾਰਨ ਲੋਕ ਨੇ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ।            ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਇਲਾਕੇ ਵਿੱਚ ਚੌਕਸੀ ਅਤੇ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਹਰ ਪੋਲਿੰਗ ਬੂਥ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ  ਜ਼ਿਲ੍ਹੇ ਦੇ ਸਾਰੇ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ, ਵੋਟਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਦਾ “ਮੁਹੱਬਤ ਦਾ ਗੁਲਦਸਤਾ” ਵਾਲਾ ਸੁਨੇਹਾ ਸਾਰਿਆਂ ਨੇ ਮਿਲ ਕੇ ਸੱਚੇ ਅਰਥਾਂ ਵਿੱਚ ਪੇਸ਼ ਕੀਤਾ ਹੈ।            ਉਨ੍ਹਾਂ ਬਾਕੀ ਰਹਿੰਦੇ ਵਾਰਡਾਂ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਅਮਨ-ਅਮਾਨ, ਭਾਈਚਾਰਕ ਸਾਂਝ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸਮਾਜ ਵਿੱਚ ਸੁਚੇਤ ਨਾਗਰਿਕ ਵਜੋਂ ਅਹਿਮ ਰੋਲ ਨਿਭਾਉਂਦੇ ਰਹਿਣ ।

Read More