Headlines

ਕੇਵਲ ਸਿੰਘ ਢਿੱਲੋਂ ਦੇ ਬਿਆਨ ‘ਤੇ ਸਿਆਸੀ ਵਿਵਾਦ,ਕੀਤੂ ਦੇ ਪਰਿਵਾਰ ਵੱਲੋਂ ਤਿੱਖਾ ਜਵਾਬ

ਬਰਨਾਲਾ Bol Punjab De, Buero  ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਬਰਨਾਲਾ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਵਿਧਾਇਕ ਅਤੇ ਮਰਹੂਮ ਆਗੂ ਪ੍ਰਧਾਨ ਮਲਕੀਤ ਸਿੰਘ ਕੀਤੂ ਦੇ ਪਰਿਵਾਰ ਵੱਲੋਂ ਢਿੱਲੋਂ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ।…

Read More

ਦਾਮਨ ਬਾਜਵਾ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੇ ਹੱਕ ਚ, ਡਟੇ 

** ਕਿਹਾ ਪੁਲਿਸ ਕੱਚੇ ਕਾਮਿਆਂ ਨਾਲ ਕਰ ਰਹੀ ਧੱਕਾਮੁੱਕੀ  **  ਪੁਲਸੀਆ ਜ਼ਬਰ ਤੋਂ ਡਰਦੇ ਮੁਲਾਜ਼ਮ ਗਲੀਆਂ ਵਿੱਚ ਭੱਜੇ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਪੁਲਸੀਆ ਜ਼ਬਰ ਤੋਂ ਬਚਾਉਣ ਲਈ ਭਾਜਪਾ…

Read More

ਨਸ਼ਿਆਂ ਦੇ ਖਾਤਮੇ ਦੇ ਨਾਲ-ਨਾਲ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਡਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣਾ ਸਰਕਾਰ ਦਾ ਟੀਚਾ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ

·   ਵਿਧਾਇਕ ਅਮਰਗੜ੍ਹ ਨੇ ਪਿੰਡਾਂ ਦਾ ਹਾਲ, ਮੁੱਖ ਮੰਤਰੀ ਦੇ ਨਾਲ” ਪ੍ਰੋਗਰਾਮ ਤਹਿਤ ਪਿੰਡਾਂ ਦੇ ਪਹਿਰੇਦਾਰਾਂ ਨਾਲ ਕੀਤੀ ਸਮੀਖਿਆ ਮੀਟਿੰਗ ·  ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ, ਲੋਕਾਂ ਨੂੰ ਮੁਹਿੰਮ ਨਾਲ ਜੁੜਨ ਦੀ ਅਪੀਲ ਅਮਰਗੜ੍ਹ/ਮਾਲੇਰਕੋਟਲਾ 6, ਜੂਨ Bol Punjab De, Buero                 ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ “ਪਿੰਡਾਂ ਦਾ ਹਾਲ, ਮੁੱਖ ਮੰਤਰੀ ਦੇ ਨਾਲ” ਪ੍ਰੋਗਰਾਮ ਅਧੀਨ “ਪਿੰਡਾਂ ਦੇ ਪਹਿਰੇਦਾਰਾਂ” ਨਾਲ ਸਮੀਖਿਆ ਮੀਟਿੰਗ ਕਰਕੇ ਨਸ਼ਾ ਰੋਕੂ ਕਾਰਵਾਈਆਂ ਦਾ ਜਾਇਜ਼ਾ ਲਿਆ । ਇਸ ਮੌਕੇ ਜ਼ਿਲ੍ਹਾ ਇੰਚਾਰਜ ਨਸ਼ਾ ਮੁਕਤੀ ਮੋਰਚਾ ਨਿਸਾਰ ਅਹਿਮਦ,ਐਸ.ਡੀ.ਐਮ ਹਰਬੰਸ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ ਹਰਪ੍ਰੀਤ ਸਿੰਘ ਹੈਪੀ ਨੰਗਲ,ਹਲਕਾ ਕੁਆਰਡੀਨੇਟਰ ਨਸ਼ਾ ਮੁਕਤੀ ਗੁਰਪ੍ਰੀਤ ਸਿੰਘ,ਬਿਟੂ ਭਨਭੋਰਾ ਤੋਂ ਇਲਾਵਾ ਹੋਰ ਪੰਤਵਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਅਮਰਗੜ੍ਹ ਨੇ “ਪਿੰਡਾਂ ਦੇ ਪਹਿਰੇਦਾਰਾਂ” ਨੂੰ ਫੋਟੋ ਸਨਾਖਤੀ ਕਾਰਡ ਵੀ ਤਕਸੀਮ ਕੀਤੇ ਗਏ ।                ਇਸ ਮੌਕੇ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਟੀਚਾ ਕੇਵਲ ਨਸ਼ਿਆਂ ਦਾ ਖਾਤਮਾ ਕਰਨਾ ਹੀ ਨਹੀਂ, ਸਗੋਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਖੇਡਾਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।              ਮੀਟਿੰਗ ਦੌਰਾਨ ਉਨ੍ਹਾਂ ਨਸ਼ਾ ਤਸਕਰੀ ਦੀ ਰੋਕਥਾਮ, ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਅਤੇ ਪੁਨਰਵਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।            ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜਨ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।…

Read More

ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਪੁਲਿਸ ਨੇ ਜਬਰੀ ਡੱਕਿਆ 

— ਮੰਤਰੀ ਅਮਨ ਅਰੋੜਾ ਦੇ ਘਰ ਦਾ ਕਰਨਾ ਸੀ ਘਿਰਾਓ  — ਕਿਸਾਨ , ਸਾਬਕਾ ਸੈਨਿਕ ਅਤੇ ਪੈਨਸ਼ਨਰ ਪ੍ਰਦਰਸ਼ਨਕਾਰੀਆਂ ਦੇ ਹੱਕ ਚ ਡਟੇ  **2 ਧਰਨਾ ਦਿੰਦੇ ਹੋਏ ਕਿਸਾਨ ਤੇ ਹੋਰ। 3— ਐਸਪੀ ਨਵਰੀਤ ਸਿੰਘ ਵਿਰਕ ਆਪਣੀ ਗੱਲ ਕਹਿੰਦੇ ਹੋਏ। ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਸੂਬਾ ਭਰ ਤੋਂ ਆਏ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ…

Read More

ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼੍ਰੇਆਂਸ ਇੰਡਸਟਰੀਜ਼ ਵਿੱਚ 100 ਪੌਦੇ ਲਗਾਏ ਗਏ* ਮਿਸ਼ਨ ਲਾਈਫ ਤਹਿਤ ਰੁੱਖ ਲਗਾਉਣ ਮੁਹਿੰਮ ਨੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼

ਮਾਲੇਰਕੋਟਲਾ, 6 ਜੂਨ Bol Punjab De, Buero              ਵਿਸ਼ਵ ਵਾਤਾਵਰਨ ਦਿਵਸ 2026 ਦੇ ਮੌਕੇ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਖੇਤਰੀ ਦਫ਼ਤਰ ਵੱਲੋਂ ਮਿਸ਼ਨ ਲਾਈਫ  (Lifestyle for Environment) ਅਤੇ ਏਕ ਪੇੜ ਮਾਂ ਕੇ ਨਾਮ (Ek Ped Maa Ke Naam) ਮੁਹਿੰਮ ਤਹਿਤ ਐਮ/ਐਸ ਸ਼੍ਰੇਆਂਸ ਇੰਡਸਟਰੀਜ਼ ਲਿਮਟਿਡ, ਅਹਿਮਦਗੜ੍ਹ (ਜ਼ਿਲ੍ਹਾ ਮਾਲੇਰਕੋਟਲਾ) ਦੇ ਸਹਿਯੋਗ…

Read More

ਭਲਕੇ (07 ਜੂਨ) ਨੂੰ ਪ੍ਰੀ-ਐੱਸ.ਆਈ.ਆਰ. ਤਹਿਤ ਵੋਟਰ ਮੈਪਿੰਗ ਲਈ ਜ਼ਿਲ੍ਹੇ ਦੇ ਸਮੂਹ 400 ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ

• ਵੋਟਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਬੂਥ ’ਤੇ ਪਹੁੰਚ ਕੇ ਕਰਵਾ ਸਕਣਗੇਮੈਪਿੰਗ-ਵਿਰਾਜ ਐਸ. ਤਿੜਕੇ• ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ 11 ਪ੍ਰਕਾਰ ਦੇ ਦਸਤਾਵੇਜ਼ ਕੀਤੇ ਗਏ ਹਨ ਮਨਜ਼ੂਰ ਮਾਲੇਰਕੋਟਲਾ, 06 ਜੂਨ Bol Punjab De, Buero                  ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀਆਂ…

Read More

ਕਿਸਾਨਾਂ ਨੇ ਫੂਕੀ ਸੂਬਾ ਸਰਕਾਰ ਦੀ ਅਰਥੀ 

— ਕਿਹਾ ਬੇਰੁਜ਼ਗਾਰਾਂ ਤੇ ਲਾਠੀਚਾਰਜ ਨਹੀਂ ਬਰਦਾਸ਼ਤ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਆਈਟੀਆਈ ਐਂਪਰੈਂਟਸਿਪ ਬੇਰੁਜ਼ਗਾਰ ਨੌਜਵਾਨਾਂ ਤੇ ਪਟਿਆਲਾ ਵਿਖੇ ਕੀਤੇ ਵਹਿਸ਼ੀਆਨਾ ਪੁਲਿਸ ਲਾਠੀਚਾਰਜ ਦੇ ਰੋਸ ਵਜੋਂ ਸ਼ਨਿੱਚਰਵਾਰ ਨੂੰ ਚੀਮਾਂ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ…

Read More

ਮਹਿਲ ਕਲਾਂ ਵਿੱਚ ਕਾਂਗਰਸ ਦੀ ਟਿਕਟ ਲਈ ਸਰਗਰਮੀ ਤੇਜ਼, ਪਿੰਡ ਪਿੰਡ ਮੀਟਿੰਗਾਂ ਰਾਹੀਂ ਆਗੂ ਕਰ ਰਹੇ ਹਨ ਤਾਕਤ ਦਾ ਪ੍ਰਦਰਸ਼ਨ

ਸੰਗਰੂਰ, 6 ਜੂਨ ( ਬਲਜੀਤ ਸਿੰਘ ਟਿੱਬਾ) Bol Punjab De, Buero  ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈਕੇ ਸ਼ੇਰਪੁਰ ਦੇ ਨਾਲ ਲਗਦੇ ਪਿੰਡਾਂ ਵਿੱਚ ਮੀਟਿੰਗਾਂ, ਲੋਕ ਸੰਪਰਕ ਮੁਹਿੰਮਾਂ ਅਤੇ ਸਿਆਸੀ ਇਕੱਠਾਂ ਦਾ…

Read More

6 ਜੂਨ 1984: ਪੰਜਾਬ ਦੇ ਇਤਿਹਾਸ ਦਾ ਉਹ ਦਿਨ ਜਿਸ ਨੇ ਸਭ ਕੁਝ ਬਦਲ ਦਿੱਤਾ

6 ਜੂਨ 1984 ਦਾ ਦਿਨ ਪੰਜਾਬ, ਸਿੱਖ ਕੌਮ ਅਤੇ ਭਾਰਤ ਦੇ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਵੱਧ ਚਰਚਿਤ, ਵਿਵਾਦਿਤ ਅਤੇ ਭਾਵਨਾਤਮਕ ਦਿਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਿਨ ਜੂਨ 1984 ਦੌਰਾਨ ਚੱਲੇ ਆਪ੍ਰੇਸ਼ਨ ਬਲੂ ਸਟਾਰ ਦਾ ਸਭ ਤੋਂ ਨਿਰਣਾਇਕ ਪੜਾਅ ਸਾਹਮਣੇ ਆਇਆ, ਜਦੋਂ ਭਾਰਤੀ ਫੌਜ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਕਾਬੂ…

Read More

ਮਹਿਲਾਵਾਂ ਨੂੰ 1 ਜੁਲਾਈ ਤੋਂ ਮਿਲੇਗੀ ਮਹੀਨਾਵਾਰ ਆਰਥਿਕ ਸਹਾਇਤਾ, ਪੰਜਾਬ ਸਰਕਾਰ ਦੀ ਵੱਡੀ ਯੋਜਨਾ

Bol Punjab De, Buero  ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ 1 ਜੁਲਾਈ 2026 ਤੋਂ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਯੋਜਨਾ ਅਨੁਸਾਰ ਆਮ ਵਰਗ ਦੀਆਂ ਮਹਿਲਾਵਾਂ ਨੂੰ ₹1000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ…

Read More