** ਲੋਕਾਂ ਦੀਆਂ ਮੁਸਕਲਾਂ ਦੇ ਹੱਲ ਲਈ ਕੀਤੀ ਪਹਿਲਕਦਮੀ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ – ਨਗਰ ਕੌਂਸਲ ਸੁਨਾਮ ਦੇ ਵਾਰਡ ਨੰਬਰ 21 ਤੋਂ ਅਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ ਕੰਚਨ ਬਾਲਾ ਵਰਮਾ ਨੇ ਪਹਿਲਕਦਮੀ ਕਰਦਿਆਂ ਵਾਰਡ ਦੇ ਬਸ਼ਿੰਦਿਆਂ ਨੂੰ ਦਰਪੇਸ਼ ਮੁਸਕਲਾਂ ਦੇ ਨਿਪਟਾਰੇ ਲਈ ਸਾਂਝੀ ਜਗ੍ਹਾ ਤੇ ਬੈਠਕੇ ਨਿਪਟਾਰੇ ਲਈ ਉਪਰਾਲੇ ਕੀਤੇ। ਚੋਣਾਂ ਨਤੀਜਿਆਂ ਦੇ ਅਗਲੇ ਦਿਨ ਹੀ ਨਵੀਂ ਚੁਣੀ ਕੌਂਸਲਰ ਵੱਲੋਂ ਵਿੱਢੀ ਸਰਗਰਮੀ ਦੀ ਲੋਕਾਂ ਦੁਆਰਾ ਸ਼ਲਾਘਾ ਕੀਤੀ ਜਾ ਰਹੀ ਹੈ।
ਕੌਂਸਲਰ ਕੰਚਨ ਬਾਲਾ ਵਰਮਾ ਦੇ ਪਤੀ ਸੋਨੂੰ ਵਰਮਾ ਨੇ ਦੱਸਿਆ ਕਿ ਉਹ ਅੱਜ ਕੌਂਸਲਰ ਕੰਚਨ ਬਾਲਾ ਵਰਮਾ ਦੇ ਨਾਲ ਸਥਾਨਕ ਮੰਦਿਰ ਸ੍ਰੀ ਭੱਦਰਕਾਲੀ ਅਤੇ ਸਨਾਤਨ ਧਰਮ ਰਾਮਲੀਲਾ ਵਿਖੇ ਬੈਠਕੇ ਵਾਰਡ ਵਾਸੀਆਂ ਨੂੰ ਮਿਲੇ। ਵਰਮਾ ਜੋੜੀ ਨੇ ਜਿਥੇ ਵਾਰਡ ਵਾਸੀਆਂ ਦੀਆਂ ਮੁਸਕਲਾਂ ਸੁਣੀਆਂ ਉਥੇ ਉਨ੍ਹਾਂ ਵੱਲੋਂ ਦੱਸੇ ਗਏ ਕੰਮਾਂ ਨੂੰ ਨੋਟ ਕਰਕੇ ਉਹ ਕੰਮ ਕਰਵਾਉਂਦ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਵਾਰਡ ਵਾਸੀ ਇਸ ਅਨੋਖੀ ਪਹਿਲ ਤੇ ਹੈਰਾਨ ਸਨ ਦੂਜੇ ਪਾਸੇ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਉਹਨਾਂ ਨੇ ਸਹੀ ਨੁਮਾਇੰਦੇ ਨੂੰ ਚੁਣਿਆ ਹੈ , ਚੋਣਾਂ ਦੀ ਥਕਾਵਟ ਉਚਾਰਣ ਦੀ ਬਜਾਏ ਵਾਰਡ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ।ਇਸ ਮੌਕੇ ਵਾਰਡ ਵਾਸੀ ਨੰਦਨੀ ਬਾਲਾ, ਪ੍ਰਵੀਨ ਬਿਟੂ,ਮਧੂ ਸੂਦਨ ਅਤੇ ਸਤੀਸ਼ ਗੋਇਲ ਨੇ ਕੰਚਨ ਵਰਮਾ ਸੋਨੂੰ ਵਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਪਹਿਲੀ ਵਾਰ ਦੇਖਿਆ ਹੈ ਕਿ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਕੋਈ ਉਮੀਦਵਾਰ ਵਾਰਡ ਵਾਸੀਆਂ ਵਿੱਚ ਜਾਕੇ ਸੇਵਾ ਵਿੱਚ ਹਾਜ਼ਰ ਹੋਇਆ ਹੋਵੇ।ਇਸ ਨਵੀਂ ਪਹਿਲ ਲਈ ਉਨ੍ਹਾਂ ਕੌਂਸਲਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਕੰਚਨ ਵਰਮਾ ਅਤੇ ਸੋਨੂੰ ਵਰਮਾ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਵਿੱਚ ਜੋ ਵਿਸ਼ਵਾਸ ਦਿਖਾਇਆ ਗਿਆ ਹੈ ਉਹ ਉਸ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ।।ਇਸ ਮੌਕੇ ਪੰਕਜ ਡੋਗਰਾ, ਅਵਿਨਾਸ਼ ਜੈਨ, ਲਵਪ੍ਰੀਤ ਲਾਲੀ ਪੇਂਟਰ, ਸੰਦੀਪ ਜੌੜਾ, ਵਿਪੁਲ ਸਿੰਗਲਾ,ਮਨੀ ਵਰਮਾ, ਅਮਨਦੀਪ ਸਿੰਘ, ਮੁਕੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।