Headlines

ਕੌਂਸਲਰ ਰਾਜਿੰਦਰ ਕੌਰ ਦਾ ਪ੍ਰਿਤਪਾਲ ਸਿੰਘ ਕਾਲਾ ਸਨਮਾਨਿਤ 

** ਸੁਨਾਮ ਦੇ ਵਾਰਡ ਨੰਬਰ 10 ਤੋਂ ਦੂਜੀ ਵਾਰ ਰਹੇ ਜੇਤੂ  

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਵਾਰਡ ਨੰਬਰ ਦਸ ਤੋਂ ਲਗਾਤਾਰ ਦੂਜੀ ਵਾਰ ਜੇਤੂ ਰਹੇ ਕੌਂਸਲਰ ਰਾਜਿੰਦਰ ਕੌਰ ਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਕੋਕੋ ਮਾਜਰੀ ਨੂੰ ਯਾਦਵ ਗਰਗ ਦੀ ਅਗਵਾਈ ਹੇਠ ਨਵਾਂ ਬਾਜ਼ਾਰ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਦੁਕਾਨਦਾਰਾਂ ਨੇ ਜੇਤੂ ਰਹੇ ਉਮੀਦਵਾਰ ਨੂੰ ਵਧਾਈ ਦਿੱਤੀ ‘ਤੇ ਮਠਿਆਈਆਂ ਵੰਡੀਆਂ। ਕੌਂਸਲਰ ਰਾਜਿੰਦਰ ਕੌਰ ਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਨੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਮਨਬੀਰ ਸਿੰਘ ਚੈਰੀ ਅਤੇ ਹਰਮਨ ਬਾਜਵਾ ਨੇ ਉਨ੍ਹਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕੌਂਸਲਰ ਵਜੋਂ ਉਨ੍ਹਾਂ ਦੀ ਦੁਬਾਰਾ ਚੋਣ ਲਈ ਆਪਣਾ ਸਮਰਥਨ ਵੀ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਨੂੰ ਤਰਜੀਹ ਦੇਣਗੇ। ਇਸ ਮੌਕੇ ਯਾਦਵ ਗਰਗ, ਨਰੇਸ਼ ਬਾਗੜੀ, ਅਸ਼ੋਕ ਗਰਗ, ਸਰਦਾਰਾ ਸਿੰਘ, ਜੈਦੇਵ ਅਤੇ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *