Headlines

ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ‘ਯੈਲੋ ਡੇ’ ਉਤਸ਼ਾਹ ਨਾਲ ਮਨਾਇਆ

ਸੰਗਰੂਰ, 29 ਅਪ੍ਰੈਲ Bol Punjab De, Buero 

ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਛੋਟੇ ਵਿਦਿਆਰਥੀਆਂ ਲਈ “ਯੈਲੋ ਡੇ” ਬੜੇ ਹੀ ਉਤਸ਼ਾਹ ਅਤੇ ਰੰਗ-ਬਿਰੰਗੇ ਢੰਗ ਨਾਲ ਮਨਾਇਆ ਗਿਆ। ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਪੀਲੇ ਰੰਗ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕੇਲਾ, ਅੰਬ, ਨਿੰਬੂ, ਸੂਰਜਮੁਖੀ ਦੇ  ਫੁੱਲ ਅਤੇ ਹੋਰ ਪੀਲੇ ਰੰਗ ਵਾਲੀਆਂ ਵਸਤੂਆਂ ਲਿਆ ਕੇ ਪੀਲੇ ਰੰਗ ਦੀ ਮਹੱਤਤਾ ਨੂੰ ਸਮਝਾਇਆ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੀਲੇ ਰੰਗ ਦੇ ਪ੍ਰਤੀਕ ਵਜੋਂ ਖੁਸ਼ੀ, ਉਰਜਾ, ਆਸ ਅਤੇ ਚਮਕ ਬਾਰੇ ਜਾਣਕਾਰੀ ਦਿੱਤੀ ਗਈ।

ਪ੍ਰਿੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਯੈਲੋ ਡੇ ਵਰਗੀਆਂ ਗਤੀਵਿਧੀਆਂ ਨੰਨੇ ਬੱਚਿਆਂ ਦੇ ਮਨ ਵਿੱਚ ਸਿੱਖਣ ਲਈ ਉਤਸ਼ਾਹ ਪੈਦਾ ਕਰਦੀਆਂ ਹਨ। ਪੀਲਾ ਰੰਗ ਖੁਸ਼ੀ, ਉਰਜਾ, ਆਸ ਅਤੇ ਚਮਕ ਦਾ ਪ੍ਰਤੀਕ ਹੈ।

ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਮਨ ਵਿੱਚ ਰਚਨਾਤਮਕਤਾ, ਸਿੱਖਣ ਦੀ ਰੁਚੀ ਅਤੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ। ਸਕੂਲ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਰੰਗਾਂ ਰਾਹੀਂ ਸਿੱਖਿਆ ਦੇਣਾ ਉਨ੍ਹਾਂ ਦੀ ਯਾਦਸ਼ਕਤੀ ਅਤੇ ਸਮਝ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਸਕੂਲ ਸੀ ਈ ਓ ਨੇ ਦੱਸਿਆ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਬੱਚੇ ਖੁਸ਼ੀ ਨਾਲ ਸਿੱਖ ਸਕਣ ਅਤੇ ਆਪਣੇ ਹੁਨਰਾਂ ਨੂੰ ਨਿਖਾਰ ਸਕਣ।







































Leave a Reply

Your email address will not be published. Required fields are marked *