Bol Punjab De, Buero
ਚੇਅਰਮੈਨ ਸ. ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਸ. ਕੌਰ ਸਿੰਘ ਦੁੱਲਟ ਦੀ ਸਰਪ੍ਰਸਤੀ ਹੇਠ
ਚੱਲ ਰਹੀ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਂਕ, ਸੰਗਰੂਰ ਵਿਖੇ
ਕਾਲਜ ਆਫ਼ ਐਜੂਕੇਸ਼ਨ PSTET ਪ੍ਰੀਖਿਆ 2025 ਦਾ ਨਤੀਜਾ 68% ਰਿਹਾ। ਸਾਡੇ ਸੰਸਥਾ ਦੇ
ਬੀ.ਐੱਡ ਦੇ ਵਿਦਿਆਰਥੀਆਂ ਨੇ PSTET ਪ੍ਰੀਖਿਆ ਵਿੱਚ ਪਹਿਲੀ ਵਾਰ ਵਿੱਚ ਹੀ ਪੇਪਰ ਪਾਸ
ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਈ.ਟੀ.ਟੀ ਦੀ ਵਿਦਿਆਰਥਣ ਆਰਤੀ ਨੇ
ਪੰਜਾਬ ਵਿੱਚੋਂ PSTET-I ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ।
ਵਿਦਿਆਰਥੀਆਂ ਦੀ ਇਸ ਵੱਡੀ ਕਾਮਯਾਬੀ ਨਾਲ ਸੰਸਥਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਸੰਸਥਾ ਦੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਜੀ, ਈ.ਟੀ.ਟੀ. ਪ੍ਰਿੰਸੀਪਲ ਡਾ. ਰਾਜਵਿੰਦਰ ਸਿੰਘ ਅਤੇ
ਅਧਿਆਪਕਾਂ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਮੈਡਮ ਨੇ
ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ
ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ।