Headlines

ਅੰਬੇਡਕਰ ਸਭਾ ਵੱਲੋਂ ਇਨਕਲਾਬੀ ਗਾਇਕ ਭੋਲਾ ਸੰਗਰਾਮੀ ਸਨਮਾਨਿਤ 

** ਸੁਨਾਮ ਵਿਖੇ ਕਰਵਾਇਆ ਸਮਾਜਿਕ ਚੇਤਨਾ ਸਮਾਗਮ 

** ਗਿਆਨੀ ਦਿੱਤ ਸਿੰਘ ਦਾ ਸਿੱਖੀ ਅਤੇ ਸਮਾਜ ਸੁਧਾਰ ਚ, ਅਹਿਮ ਯੋਗਦਾਨ — ਪੱਪਨ 

ਦਰਸ਼ਨ ਸਿੰਘ ਚੌਹਾਨ, Bol Punjab De, Buero  

ਸੁਨਾਮ — ਡਾਕਟਰ ਅੰਬੇਡਕਰ ਸਭਾ ਪੰਜਾਬ ਵੱਲੋਂ ਪ੍ਰਧਾਨ ਹਰਜਸ ਸਿੰਘ ਖਡਿਆਲ ਦੀ ਅਗਵਾਈ ਹੇਠ ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਭਰਵੇਂ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ, ਪੰਥ ਰਤਨ ਗਿਆਨੀ ਦਿੱਤ ਸਿੰਘ ਅਤੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਨ ਮੌਕੇ ਇੱਕ ਵਿਸ਼ਾਲ ਸਮਾਜਿਕ ਚੇਤਨਾ ਸਮਾਗਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਊਧਮ ਸਿੰਘ ਵਾਲਾ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚੋਂ ਹਰਵਿੰਦਰ ਸਿੰਘ ਪੱਪਨ ਨੇ ਪੰਥ ਰਤਨ ਗਿਆਨੀ ਦਿੱਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਿਆਨੀ ਜੀ ਉਹ ਵਿਦਵਾਨ ਸ਼ਖਸ਼ੀਅਤ ਸਨ ਜੋ ਰਵਿਦਾਸੀਆ ਕੌਮ ਵਿੱਚੋਂ ਪਹਿਲੇ ਪ੍ਰੋਫ਼ੈਸਰ ਬਣੇ ਤੇ ਜਿਨਾਂ ਨੇ ਸਿੱਖੀ ਪ੍ਰਚਾਰ ਅਤੇ ਸਮਾਜ ਸੁਧਾਰ ਲਈ 72 ਕਿਤਾਬਾਂ ਲਿਖੀਆਂ। ਸੁਆਮੀ ਦਇਆਨੰਦ ਸਰਸਵਤੀ ਨੂੰ ਆਪਣੀ ਉੱਚ ਵਿਦਵਤਾ ਨਾਲ ਤਿੰਨ ਵਾਰ ਵਿਚਾਰ ਚਰਚਾ ਕਰਕੇ ਹਰਾਇਆ। ਸਭਾ ਦੇ ਚੇਅਰਮੈਨ ਕਰਨੈਲ ਸਿੰਘ ਨੀਲੋਵਾਲ ਨੇ ਖ਼ਾਲਸਾ ਸਾਜਨਾ ਦਿਵਸ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਪਛੜੇ ਤੇ ਪਛਾੜੇ ਵਰਗ ਨੂੰ ਉੱਚਾ ਚੁੱਕ ਕੇ ਬਰਾਬਰੀ ਅਤੇ ਸਰਦਾਰੀਆਂ ਬਖ਼ਸ਼ ਕੇ ਆਪਣੇ ਬੋਲਾਂ ਨੂੰ ਸੱਚਾ ਕਰ ਦਿਖਾਇਆ ਕਿ ‘ਜਿਨ ਕੀ ਜਾਤ ਵਰਨ ਕੁਲ ਮਾਹੀਂ। ਸਰਦਾਰੀ ਨਹਿਂ ਭਈ ਕਦਾਹੀਂ। ਤਿਨ ਹੀ ਕੋ ਸਰਦਾਰ ਬਣਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ’। ਮਾਸਟਰ ਜਗਦੀਸ਼ ਲਾਲ ਛਾਜਲੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਆਪਣੇ ਮਾਨ ਸਨਮਾਨ ਲਈ ਨਹੀਂ ਸਗੋਂ ਪਛੜੇ ਵਰਗਾਂ ਨੂੰ ਉੱਚਾ ਚੁੱਕ ਕੇ ਬਰਾਬਰੀ ਦਾ ਹੱਕ ਅਤੇ ਮਾਨ ਸਨਮਾਨ ਦੇਣ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਸਭਾ ਦੇ ਪ੍ਰਧਾਨ ਹਰਜਸ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਰਾਹੀਂ ਭਾਰਤੀ ਸੰਵਿਧਾਨ ਵਿੱਚ ਪਛੜੇ ਵਰਗਾਂ ਨੂੰ ਦਿੱਤੇ ਬਰਾਬਰੀ ਦੇ ਹੱਕਾਂ ਲਈ ਅਸੀਂ ਉਹਨਾਂ ਦੇ ਅਹਿਸਾਨ ਨੂੰ ਕਦੇ ਭੁਲਾ ਨਹੀਂ ਸਕਦੇ। ਸਮਾਗਮ ਵਿੱਚ ਸਮਾਜ ਸੇਵੀ ਅਤੇ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਗਿਆਨੀ ਜੰਗੀਰ ਸਿੰਘ ਰਤਨ ਅਤੇ ਜਿਲ੍ਹੇਦਾਰ ਬਲਵਿੰਦਰ ਸਿੰਘ ਦੇ ਲਿਖੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਅਤੇ ਖ਼ੂਬਸੂਰਤ ਅੰਦਾਜ਼ ਵਿਚ ਗਾ ਕੇ ਰੰਗ ਬੰਨ ਦਿੱਤਾ। ਇਸ ਮੌਕੇ ਐਟਰੋ ਸਫਾਇਰ ਆਊਟਲੈਟ ਅਤੇ ਸਭਾ ਵੱਲੋਂ ਭੋਲਾ ਸਿੰਘ ਸੰਗਰਾਮੀ ਨੂੰ ਉਸ ਵੱਲੋਂ ਦਿੱਤੇ ਸਹਿਯੋਗ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗਿਆਨੀ ਜੰਗੀਰ ਸਿੰਘ ਰਤਨ, ਵਿਨਰਜੀਤ ਸਿੰਘ ਗੋਲਡੀ, ਭਗਵਾਨ ਸਿੰਘ ਢੰਡੋਲੀ, ਰਣਜੀਤ ਸਿੰਘ ਛਾਜਲਾ, ਕਮਲਜੀਤ ਸਿੰਘ ਵਿੱਕੀ ਲੋਂਗੋਵਾਲ, ਹਰਪਾਲ ਕੌਰ ਟਿੱਬੀ, ਜੀਤ ਸਿੰਘ ਬੰਗਾ, ਮਿੱਠੂ ਸਿੰਘ ਨੇ ਵੀ ਇਕੱਠ ਨੂੰ ਸਮਾਜਿਕ ਚੇਤਨਾ ਲਈ ਜਾਗਰੂਕ ਕੀਤਾ। ਮੰਚ ਸੰਚਾਲਨ ਦੀ ਡਿਊਟੀ ਜ਼ਿਲ੍ਹੇਦਾਰ ਬਲਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਸਿੰਘ, ਰਿੰਕੂ ਬਾਂਸਲ , ਕੁਲਵੰਤ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸੰਗਰੂਰ, ਗੁਰਨੈਬ ਸਿੰਘ ਘਰਾਚੋਂ, ਬੀਬੀ ਸੁਖਵਿੰਦਰ ਕੌਰ, ਹਰਦੀਪ ਕੌਰ ਖਡਿਆਲ, ਪਰਮਜੀਤ ਕੌਰ ਸੰਗਰਾਮੀ, ਹਨੀ ਸੰਗਰਾਮੀ, ਕ੍ਰਿਸ਼ਨ ਲਾਲ ਭੋਲਾ, ਗੁਰਸੇਵਕ ਸਿੰਘ ਪ੍ਰੀਤ ਗੋਰਖਾ, ਮਿਲਖਾ ਸਿੰਘ ਸਨੇਹੀ, ਰਾਮ ਸਰੂਪ ਖਡਿਆਲ, ਗੁਰਜੰਟ ਸਿੰਘ ਚੋਟੀਆਂ, ਚਰਨਜੀਤ ਚੰਨੀ ਧੂਰੀ, ਦੇਸ ਰਾਜ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਸੋਹਣ ਸਿੰਘ ਸੋਨੀ, ਮਾਸਟਰ ਸੁਖਜੀਤ ਸਿੰਘ, ਹਰਨੇਕ ਸਿੰਘ ਨੱਢੇ, ਤਰਸੇਮ ਸਿੰਘ ਮਹਿਰੋਕ, ਦਰਸ਼ਨ ਸਿੰਘ ਅੜਕਵਾਸ, ਪ੍ਰਧਾਨ ਦੇਵ ਸਿੰਘ ਕੋਕੋ ਮਾਜਰੀ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *