Headlines

ਸੁਨਾਮ ਵਿਖੇ ਦਾਮਨ ਬਾਜਵਾ ਨੇ ਪਾਰਕ ਕੀਤਾ ਜਨਤਾ ਨੂੰ ਸਮਰਪਿਤ 

** ਕਿਹਾ ਜਨਤਾ ਨੂੰ ਸਹੂਲਤਾਂ ਤੋਂ ਸੱਖਣਾ ਨਹੀਂ ਰੱਖਿਆ ਜਾ ਸਕਦਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਵਿਖੇ ਮਾਤਾ ਮੋਦੀ ਪਾਰਕ ਦਾ ਨਵੀਨੀਕਰਨ ਹੋਣ ਉਪਰੰਤ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਭਾਜਪਾ ਕੌਂਸਲਰਾਂ ਦੇ ਨਾਲ, ‘ਮਾਤਾ ਮੋਦੀ ਪਾਰਕ’ ਜਨਤਾ ਨੂੰ ਸਮਰਪਿਤ ਕੀਤਾ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਨਗਰ ਕੌਂਸਲਰਾਂ ਮੋਨਿਕਾ ਗੋਇਲ ਅਤੇ ਮੀਨਾ ਰਾਣੀ ਦੇ ਨਾਲ, ‘ਮਾਤਾ ਮੋਦੀ ਪਾਰਕ’ ਜਨਤਾ ਨੂੰ ਸੌਂਪਿਆ। ਇਸ ਮੌਕੇ ਪਾਰਕ ਵਿੱਚ ਸੈਰ ਕਰਨ ਲਈ ਆਏ ਸੈਲਾਨੀਆਂ ਨੇ *ਲੱਡੂਆਂ* ਦਾ ਆਨੰਦ ਮਾਣਿਆ ਗਿਆ। ਪਾਰਕ ਦੇ ਗੇਟ ਆਮ ਲੋਕਾਂ ਲਈ ਖੋਲ੍ਹਣ ਤੋਂ ਬਾਅਦ, ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਬੋਲਦਿਆਂ ਕਿਹਾ ਕਿ ਜਦੋਂ ਮਾਤਾ ਮੋਦੀ ਪਾਰਕ ਤਿਆਰ ਹੈ, ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਹਾਕਮ ਧਿਰ ਦੇ ਆਗੂ ਰਸਮੀ ਉਦਘਾਟਨ ਲਈ ਵੀ ਸਮਾਂ ਨਹੀਂ ਕੱਢ ਸਕੇ।

ਦਾਮਨ ਬਾਜਵਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜਨਤਾ ਨੂੰ ਸਿਰਫ਼ ਉਦਘਾਟਨ ਸਮਾਰੋਹ ਦੀ ਉਡੀਕ ਕਰਦੇ ਹੋਏ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਜਨਤਾ ਨੂੰ ਆਪਣੇ ਟੈਕਸ ਦੇ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਹੂਲਤਾਂ ਦਾ ਮੁੱਢਲਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਾਰਕ ਨੂੰ ਬੰਦ ਰੱਖਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫ਼ੀ ਅਸੁਵਿਧਾ ਹੋ ਰਹੀ ਹੈ; ਇਸ ਲਈ, ਇਹ ਕਦਮ ਜਨਤਕ ਹਿੱਤ ਵਿੱਚ ਚੁੱਕਿਆ ਗਿਆ ਹੈ। ਇਸ ਦੌਰਾਨ, ਦੂਜੇ ਪਾਸਿਓਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਾਰਕ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ ਅਤੇ ਕੰਮ 100% ਪੂਰਾ ਹੋਣ ਤੋਂ ਬਾਅਦ ਸਰਕਾਰ ਇਸਦਾ ਰਸਮੀ ਉਦਘਾਟਨ ਕਰੇਗੀ।

Leave a Reply

Your email address will not be published. Required fields are marked *